29 ਦਸੰਬਰ ਨੂੰ ਨਿਊਜ਼ੀਲੈਂਡ ‘ਚ ਕੋਵਿਡ ਟਰੈਫਿਕ ਲਾਈਟ ਸਿਸਟਮ ਤਹਿਤ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ।ਦੱਸਿਆ ਜਾ ਰਿਹਾ ਹੈ ਕਿ ਇਸ ਸਿਸਟਮ ਤਹਿਤ ਵੈਕਸੀਨ ਨਾ ਲਗਾਉਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ‘ਚ ਅਜੇ ਵੀ 342,000 ਤੋੰ ਉੱਪਰ ਅਜਿਹੇ ਲੋਕ ਹਨ, ਜੋ ਅਜੇ ਵੀ ਵੈਕਸੀਨ ਲਗਵਾਉਣ ਤੋੰ ਵਾਂਝੇ ਹਨ ।ਸਰਕਾਰ ਵੱਲੋੰ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਵੱਡੀ ਗਿਣਤੀ ‘ਚ ਅਜੇ ਵੀ ਲੋਕ ਵੈਕਸੀਨ ਨਾ ਲਗਵਾਉਣ ਤੇ ਅੜੇ ਹੋਏ ਹਨ ।ਦੱਸਿਆ ਜਾ ਰਿਹਾ ਹੈ ਕਿ ਇਕੱਲੇ ਸਾਊਥ ਆਈਲੈੰਡ ‘ਚ ਵੈਕਸੀਨ ਨਾ ਲਗਵਾਉਣ ਵਾਲਿਆਂ ਦੀ ਗਿਣਤੀ 60 ਹਜ਼ਾਰ ਤੋੰ ਉੱਪਰ ਹੈ ।ਵੈਕਸੀਨ ਨਾ ਲਗਵਾਉਣ ਵਾਲਿਆਂ ‘ਚ ਜਿਆਦਾਤਰ ਮਾਉਰੀ ਭਾਈਚਾਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ।
29 ਨਵੰਬਰ ਨੂੰ ਐਲਾਨੇ ਜਾ ਰਹੇ ਟਰੈਫਿਕ ਲਾਈਟ ਸਿਸਟਮ ਤਹਿਤ 3 ਦਸੰਬਰ ਜਿਹੜੇ ਇਲਾਕਿਆਂ ‘ਚ ਵੈਕਸੀਨ ਰੇਟ ਘੱਟ ਹੋਵੇਗਾ ਉਨ੍ਹਾਂ ਇਲਾਕਿਆਂ ‘ਚ ਰੈੱਡ ਲਾਈਟ ਸਿਸਟਮ ਲੱਗੇਗਾ।ਰੈੱਡ ਲਾਈਟ ਵਾਲੇ ਸਖਤ ਪਾਬੰਦੀਆਂ ਲਾਗੂ ਰਹਿਣਗੀਆਂ ।