ਲੰਡਨ ‘ਚ ਇੱਕ 16 ਸਾਲ ਦੇ ਬ੍ਰਿਟਿਸ਼ ਸਿੱਖ ਨੂੰ ਸੜਕ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਪੱਛਮੀ ਲੰਡਨ ਵਿੱਚ ਬੁੱਧਵਾਰ ਰਾਤ ਦੀ ਹੈ।ਸਕਾਟਲੈਂਡ ਯਾਰਡ ਅਤੇ ਮੈਟਰੋਪੋਲੀਟਨ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਸਨੂੰ ਗੁੱਚੀ ਬੈਗ ਕਰਕੇ ਚਾਕੂ ਮਾਰਿਆ ਗਿਆ ਸੀ ਜੋਕਿ ਅਸਲੀ ਵੀ ਨਹੀਂ ਸੀ। ਇਹ ਉਸ ਕੋਲ ਹਮੇਸ਼ਾ ਹੁੰਦਾ ਸੀ।
ਮੈਟਰੋਪੋਲੀਟਨ ਪੁਲਿਸ ਦਾ ਕਹਿਣਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਲੰਡਨ ਐਂਬੂਲੈਂਸ ਸੇਵਾ (ਐਲਏਐਸ) ਦੇ ਨਾਲ ਸਾਊਥਾਲ ਦੇ ਰੈਲੇ ਰੋਡ ‘ਤੇ ਪਹੁੰਚੇ।
ਐਮਰਜੈਂਸੀ ਸੇਵਾਵਾਂ ਦੇਣ ਦੇ ਬਾਵਜੂਦ ਥੋੜ੍ਹੀ ਦੇਰ ਬਾਅਦ ਅੱਲ੍ਹੜ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਉਸਦੇ ਨੇੜਲੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਨੂੰ ਇਸ ਕਤਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ।
ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਪੈਸ਼ਲਿਸਟ ਕ੍ਰਾਈਮ ਤੋਂ ਹੋਮੀਸਾਈਡ ਡਿਟੈਕਟਿਵਾਂ ਨੂੰ ਸੂਚਿਤ ਕੀਤਾ ਗਿਆ ਹੈ। ਪੁੱਛਗਿੱਛ ਜਾਰੀ ਹੈ। ਦੱਸ ਦੇਈਏ ਕਿ 2008 ਵਿੱਚ ਇਥੇ ਇੱਕ ਸਾਲ ਵਿੱਚ 29 ਅੱਲ੍ਹੜਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।