ਕੋਵਿਡ ਦੇ ਚੱਲਦੇ ਨਵੇੰ ਸਾਲ ਦੀ ਸ਼ੁਰੂਆਤ ਤੇ ਇਸ ਵਾਰ ਸਕਾਈ ਟਾਵਰ ਅਤਵ ਹਾਰਬਰ ਬ੍ਰਿਜ ਤੇ ਆਤਿਸ਼ਬਾਜੀ ਨਹੀ ਦੇਖਣ ਨੂੰ ਮਿਲੇਗੀ ।ਸਕਾਈ ਸਿਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕਾਈ ਟਾਵਰ ਤੇ ਨਵੇੰ ਸਾਲ ਦੀ ਸ਼ੁਰੂਆਤ ਤੇ ਹੋਣ ਵਾਲੀ ਆਤਿਸ਼ਬਾਜੀ ਵਿਸ਼ਵ ਭਰ ‘ਚ ਖਿੱਚ ਦਾ ਕੇੰਦਰ ਬਣਦੀ ਹੈ,ਪਰ ਇਸ ਵਾਰ ਕੋਵਿਡ ਦੇ ਨਿਯਮਾਂ ਨੂੰ ਦੇਖਦੇ ਹੋਏ ਅਜਿਹਾ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ ਆਕਲੈਂਡ ਕੌਂਸਲ ਤੇ ਪੁਲਿਸ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਦੁਨੀਆ ਭਰ ‘ਚ ਨਵੇਂ ਸਾਲ ਦੀ ਸ਼ੁਰੂਆਤ ਨਿਊਜ਼ੀਲੈਂਡ ਚ ਸਭ ਤੋਂ ਪਹਿਲਾਂ ਹੁੰਦੀ ਹੈ ।ਇਸ ਦੌਰਾਨ ਆਕਲੈਂਡ ਦੇ ਸਕਾਈ ਟਾਵਰ ਤੇ ਹੋਣ ਵਾਲੀ ਆਤਿਸ਼ਬਾਜ਼ੀ ਨੂੰ ਵਿਸ਼ਵ ਭਰ ਦੇ ਟੀ ਵੀ ਚੈਨਲਾਂ ਟੈਲੀਕਾਸਟ ਕਰਦੇ ਹਨ ।
ਸਕਾਈ ਟਾਵਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਭਾਵੇਂ ਹੀ ਆਤਿਸ਼ਬਾਜ਼ੀ ਨਹੀਂ ਹੋਵੇਗੀ ਪਰ ਸਕਾਈ ਟਾਵਰ,ਹਾਰਬਰ ਬ੍ਰਿਜ ਤੇ ਲਾਈਟ ਸ਼ੋਅ ਜਰੂਰ ਦੇਖਣ ਨੂੰ ਮਿਲੇਗਾ ।ਉਨ੍ਹਾਂ ਦੱਸਿਆ ਕਿ ਇਸ ਸਾਲ ਨਵੇਂ ਸਾਲ ਦੀ ਸ਼ੁਰੂਆਤ ਸ਼ਾਨਦਾਰ ਲਾਈਟ ਸ਼ੋਅ ਦੇ ਨਾਲ ਕੀਤੀ ਜਾਵੇਗੀ ।ਉਨ੍ਹਾਂ ਉਮੀਦ ਜਤਾਈ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਮੌਕੇ ਪਹਿਲਾਂ ਦੀ ਤਰ੍ਹਾਂ ਹੀ ਜਸ਼ਨ ਮਨਾਏ ਜਾਣਗੇ ।