ਨਿਊਜ਼ੀਲੈਂਡ ਵਾਸੀਆਂ ਨੂੰ ਕੋਵਿਡ ਤੋੰ ਮਹਿਫ਼ੂਜ਼ ਰੱਖਣ ਲਈ ਸਰਕਾਰ ਵੱਲੋੰ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ ।ਅੱਜ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਰਕਾਰ ਵੱਲੋੰ Pfizer ਦੇ ਕੈਪਸੂਲ ਵੀ ਮੰਗਵਾਏ ਜਾ ਰਹੇ ਹਨ ।ਉਨ੍ਹਾਂ ਦੱਸਿਆ ਕਿ Pfizer ਦੀ ਇਹ ਮੈਡੀਸਨ ਕੋਵਿਡ ਦੇ ਕਾਰਨ ਬਿਮਾਰ ਲੋਕਾਂ ਨੂੰ ਤੰਦਰੁਸਤ ਕਰਨ ਵਿੱਚ ਕੰਮ ਆਵੇਗੀ ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋੰ ਇਸ ਸੰਬੰਧੀ Pfizer ਨਾਲ 60 ਹਜ਼ਾਰ ਡੋਜ਼ ਦੀ ਡੀਲ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਅਗਲੇ ਸਾਲ ਅਪ੍ਰੈਲ ਮਹੀਨੇ ਤੋੰ ਇਹ ਮੈਡੀਸਨ ਨਿਊਜ਼ੀਲੈਂਡ ਭਰ ‘ਚ ਉਪਲੱਬਧ ਹੋ ਜਾਵੇਗੀ ।
ਦੱਸਿਆ ਜਾ ਰਿਹਾ ਹੈ ਕਿ Pfizer ਦੀ ਨਵੀੰ ਮੈਡੀਸਨ ਕੋਵਿਡਗ੍ਰਸਤ ਵਿਅਕਤੀ ਨੂੰ ਦਿਨ ‘ਚ ਦੋ ਵਾਰ ਦਿੱਤੀ ਜਾ ਸਕਦੀ ਹੈ ।ਇਹ ਮੈਡੀਸਨ ਕੋਵਿਡਗ੍ਰਸਤ ਵਿਅਕਤੀ ਨੂੰ ਕੋਵਿਡ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਤੋੰ ਬਚਾਵੇਗੀ ।
Pharmac’s chief executive Sarah Fitt ਨੇ ਦੱਸਿਆ ਕਿ ਇਹ ਮੈਡੀਸਨ ਨਿਊਜ਼ੀਲੈਂਡ ਵਾਸੀਆਂ ਨੂੰ ਕੋਵਿਡ ਤੋੰ ਰਾਹਤ ਦਿਵਾਉਣ ‘ਚ ਵੱਡਾ ਰੋਲ ਨਿਭਾਵੇਗੀ ।ਉਨ੍ਹਾਂ ਦੱਸਿਆ ਕਿ ਇਸ ਮੈਡੀਸਨ ਦੇ ਆਉਣ ਨਾਲ ਹੈਲਥ ਵਿਭਾਗ ਨੂੰ ਵੀ ਵੱਡੀ ਰਾਹਤ ਮਿਲੇਗੀ ।