ਕੋਵਿਡ ਕਾਰਨ ਆਕਲੈੰਡ ਟਰਾਂਸਪੋਰਟ ਵਿਭਾਗ ਨੂੰ ਪਏ ਵਿੱਤੀ ਘਾਟੇ ਲਈ ਆਕਲੈਂਡ ਕੌੰਸਲ ਵੱਲੋੰ ਮਦਦ ਕੀਤੀ ਜਾ ਸਕਦੀ ਹੈ ।ਆਕਲੈਂਡ ਟਰਾਂਸਪੋਰਟ ਵਿਭਾਗ ਵੱਲੋੰ ਕੌੰਸਲ ਕੋਲੋੰ 50 ਮਿਲੀਅਨ ਡਾਲਰ ਦੀ ਮਦਦ ਮੰਗੀ ਗਈ ਹੈ ।ਆਕਲੈਂਡ ਕੌੰਸਲ ਵੱਲੋੰ ਕੀਤੀ ਗਈ ਮਦਦ ਦੀ ਅਪੀਲ ਨੂੰ ਲੈ ਕੇ ਆਕਲੈਂਡ ਦੇ ਕੌੰਸਲਰ ਵੋਟਿੰਗ ਕਰਕੇ ਆਪਣਾ ਫੈਸਲਾ ਲੈਣਗੇ।
ਆਕਲੈਂਡ ਦੇ ਡਿਪਟੀ ਮੇਅਰ ਬਿਲ ਕੈਸ਼ਮੋਰ ਨੇ ਦੱਸਿਆ ਕਿ ਸਰਕਾਰ ਵੱਲੋੰ ਅਜੇ ਤੱਕ ਆਕਲੈੰਡ ਟਰਾਂਸਪੋਰਟ ਵਿਭਾਗ ਦੀ ਬਾਂਹ ਨਹੀੰ ਫੜੀ ਗਈ,ਜਿਸਦੇ ਚੱਲਦੇ ਕੌਂਸਲ ਵੱਲੋੰ ਮਦਦ ਕਰਨ ਲਈ ਉਪਰਾਲਾ ਕੀਤਾ ਜਾ ਸਕਦਾ ਹੈ ।
ਦੱਸ ਦੇਈਏ ਕਿ ਆਕਲੈੰਡ ਟਰਾਂਸਪੋਰਟ ਵਿਭਾਗ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਚਾਲੂ ਵਿੱਤੀ ਸਾਲ ਦੌਰਾਨ ਵਿਭਾਗ ਨੂੰ 64 ਮਿਲੀਅਨ ਡਾਲਰ ਦਾ ਘਾਟਾ ਹੁਣ ਤੱਕ ਸਹਿਣਾ ਪਿਆ ਹੈ ।ਇਸ ਮੁੱਦੇ ਤੇ ਬਣਾਈ ਗਈ
finance and performance ਕਮੇਟੀ ਨੇ ਵੀ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਆਕਲੈਂਡ ਟਰਾਂਸਪੋਰਟ ਵਿਭਾਗ ਨੂੰ ਇਸ ਸਮੇੰ ਇਸ ਸੰਕਟ ‘ਚੋੰ ਨਿਕਲਣ ਲਈ ਘੱਟੋ ਘੱਟ 50 ਮਿਲੀਅਨ ਡਾਲਰ ਦੀ ਮਦਦ ਦੀ ਲੋੜ ਹੈ।ਇਸ ਰਿਪੋਰਟ ਦੇ ਆਧਾਰ ਤੇ ਹੀ ਵਿਭਾਗ ਦੀ ਮਦਦ ਕਰਨ ਸੰਬੰਧੀ ਆਕਲੈਂਡ ਦੇ ਕੌੰਸਲਰ ਵੋਟ ਕਰਕੇ ਆਪਣਾ ਫੈਸਲਾ ਲੈਣਗੇ ।