Home » ਕਾਂਸਟੇਬਲ ਮੈਥਿਊ ਹੰਟ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Home Page News • New Zealand Local News • NewZealand

ਕਾਂਸਟੇਬਲ ਮੈਥਿਊ ਹੰਟ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Spread the news

ਆਕਲੈਂਡ ਪੁਲਿਸ ਦੇ ਕਾਂਸਟੇਬਲ ਮੈਥਿਊ ਹੰਟ ਦੇ ਕਾਤਲ ਨੂੰ ਆਕਲੈਂਡ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ।ਇਸ ਸਜ਼ਾ ਦੇ ਤਹਿਤ ਦੋਸ਼ੀ ਨੂੰ ਆਪਣੀ ਜ਼ਿੰਦਗੀ ਦੇ ਸਤਾਈ ਸਾਲ ਬਿਨਾਂ ਜ਼ਮਾਨਤ ਤੋਂ ਜੇਲ੍ਹ ਚ ਬਿਤਾਉਣੇ ਪੈਣਗੇ ।

ਜਿਕਰਯੋਗ ਹੈ ਕਿ ਵੈਸਟ ਆਕਲੈਂਡ ‘ਚ ਇਹ ਘਟਨਾ 19 ਜੂਨ ,2020 ਨੂੰ ਵਾਪਰੀ ਸੀ ।ਇਸ ਦੌਰਾਨ ਦੋਸ਼ੀ Eli Bob Sauni Epiha ਵੱਲੋੰ ਦੋ ਪੁਲਿਸ ਅਫਸਰਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ ।ਇਸ ਘਟਨਾ ‘ਚ ਪੁਲਿਸ ਕਾਂਸਟੇਬਲ ਮੈਥਿਊ ਹੰਟ ਦੀ ਮੌਤ ਹੋ ਗਈ ਸੀ ।

ਅਦਲਾਤ ਵੱਲੋੰ ਫੈਸਲਾ ਸੁਣਾਏ ਜਾਣ ਤੋੰ ਬਾਅਦ ਭਾਵੁਕ ਹੋਏ ਮੈਥਿਊ ਹੰਟ ਦੇ ਪਰਿਵਾਰਕ ਮੈੰਬਰਾਂ ਨੇ ਅਦਾਲਤ ਦੇ ਫੈਸਲੇ ਤੇ ਤਸੱਲੀ ਪ੍ਰਗਟ ਕੀਤੀ ।ਨਿਊਜ਼ੀਲੈਂਡ ਪੁਲਿਸ ਕਮਿਸ਼ਨਰ ਐੰਡਿਰਊ ਕੋਸਟਰ ਵੱਲੋੰ ਵੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਮੈਥਿਊ ਹੰਟ ਹਮੇਸ਼ਾਂ ਹੀ ਆਪਣੀਆਂ ਸੇਵਾਵਾਂ ਦੇ ਲਈ ਸਾਡੇ ਦਿਲਾਂ ‘ਚ ਜਿਊੰਦਾ ਰਹਿਣਗੇ ।ਉਨ੍ਹਾਂ ਕਿਹਾ ਕਿ ਅਦਾਲਤਧੇ ਫੈਸਲੇ ਨਾਲ ਮੈਥਿਊ ਦੇ ਪਰਿਵਾਰਕ ਮੈੰਬਰਾਂ ਨੂੰ ਜਰੂਰ ਸ਼ਾਂਤੀ ਮਿਲੇਗੀ ।