ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿਖੇ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ਕਰਵਾਇਆ ਜਾਂਦਾ ਸਿੱਖ ਚਿਲਡਰਨ ਡੇਅ ਇਸ ਵਾਰ ਕੋਰੋਨਾਵਾਇਰਸ ਮਹਾਂਮਾਰੀ ਦੇ ਕਰਕੇ ਇਸ ਨੂੰ ਅੱਗੇ ਜਾ ਕੇ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਹੈ।
ਹੁਣ ਇਹ ਸਿੱਖ ਚਿਲਡਰਨ ਡੇਅ ਨਵੇ ਸਾਲ ਵਿੱਚ ਜਨਵਰੀ ਮਹੀਨੇ ਦੀ 3 ਅਤੇ 4 ਤਰੀਕ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਸੁਪਰੀਮ ਸਿੱਖ ਸੋਸਾਇਟੀ ਵੱਲੋਂ ਇਸ ਵਾਰ ਚਿਲਡਰਨ ਡੇਅ 3 ਅਤੇ 4 ਜਨਵਰੀ 2022 ਨੂੰ ਕਰਵਾਇਆ ਜਾਏਗਾ।
ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਗੁਰਬਾਣੀ ਪਾਠ, ਕਵਿਤਾ, ਕਵੀਸ਼ਰੀ, ਵਾਰਾਂ, ਕੀਰਤਨ, ਭਾਸ਼ਣ, ਪੇਂਟਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮਾਂ ਦਿੱਤੇ ਜਾਣਗੇ।