Home » ਕੈਰੇਬੀਅਨ ਦੇਸ਼ ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ…
Home Page News World World News

ਕੈਰੇਬੀਅਨ ਦੇਸ਼ ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ…

Spread the news

ਕੈਰੇਬੀਅਨ ਦੇਸ਼ ਹੈਤੀ (The Caribbean country is Haiti) ਦੇ ਸ਼ਹਿਰ ਕੈਪ ਹੈਤੀਅਨ (Cap Haitian) ਵਿਚ ਮੰਗਲਵਾਰ ਨੂੰ ਇਕ ਤੇਲ ਟੈਂਕਰ (Oil tanker) ਪਲਟ ਗਿਆ। ਇਸ ਨਾਲ ਉਥੇ ਡੁੱਲੇ ਤੇਲ ਨੂੰ ਇਕੱਠਾ ਕਰਨ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਜਦੋਂ ਇਹ ਲੋਕ ਤੇਲ ਕੰਟੇਨਰਸ (Oil containers) ਵਿਚ ਭਰ ਰਹੇ ਸਨ। ਉਸੇ ਵੇਲੇ ਟੈਂਕਰ ਵਿਚ ਧਮਾਕੇ ਕਾਰਣ ਅੱਗ ਲੱਗ ਗਈ। ਘਟਨਾ ਵਿਚ 50 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਕਈ ਗੰਭੀਰ ਰੂਪ ਨਾਲ ਸੜ ਚੁੱਕੇ ਹਨ। ਇਸ ਲਈ ਖਦਸ਼ਾ ਹੈ ਕਿ ਮਰਨ ਵਾਲਿਆਂ ਦਾ ਅੰਕੜਾ ਵੱਧ ਸਕਦਾ ਹੈ। ਮੀਡੀਆ ਰਿਪੋਰਟਸ (Media reports) ਮੁਤਾਬਕ ਹੈਤੀ ਵਿਚ ਬਿਜਲੀ (Electricity in Haiti) ਦੀ ਭਾਰੀ ਕਿੱਲਤ ਹੈ। ਇਸ ਲਈ ਲੋਕ ਜਨਰੇਟਰਸ ਦੇ ਭਰੋਸੇ ਜ਼ਿਆਦਾ ਰਹਿੰਦੇ ਹਨ। 

ਇਸ ਵਿਚ ਤੇਲ ਦੀ ਲੋੜ ਹੁੰਦੀ ਹੈ। ਟੈਂਕਰ ਪਲਟਣ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਉਹ ਇਥੋਂ ਮੁਫਤ ਵਿਚ ਤੇਲ ਲਿਜਾ ਸਕਦੇ ਹਨ। ਬਦਕਿਸਮਤੀ ਨਾਲ ਉਸੇ ਵੇਲੇ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਕੈਪ ਹੈਤੀਅਨ ਦੇ ਮੇਅਰ ਪੈਟ੍ਰਿਕ ਅਲਮੋਰ ਨੇ ਕਿਹਾ ਕਿ ਮੈਂ 50 ਸੜੀਆਂ ਹੋਈਆਂ ਲਾਸ਼ਾਂ ਦੇਖੀਆਂ ਹਨ। ਪ੍ਰਧਾਨ ਮੰਤਰੀ ਏਰਿਲ ਹੈਨਰੀ ਨੇ ਕਿਹਾ ਕਿ ਖੁਦਸ਼ਾ ਹੈ ਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਜ਼ਿਆਦਾਤਰ ਲਾਸ਼ਾਂ ਕਾਫੀ ਸੜ ਚੁੱਕੀਆਂ ਹਨ। ਇਸ ਲਈ ਇਨ੍ਹਾਂ ਦੀ ਪਛਾਣ ਵੀ ਫਿਲਹਾਲ ਮੁਸ਼ਕਲ ਹੈ। ਮੇਅਰ ਮੁਤਾਬਕ ਇਕ ਤੇਜ਼ ਰਫਤਾਰ ਟੈਂਕਰ ਮੇਨ ਰੋਡ ‘ਤੇ ਪਲਟ ਗਿਆ ਸੀ। ਇਸ ਵਿਚੋਂ ਤੇਲ ਰਿਸ ਰਿਹਾ ਸੀ। ਕਈ ਲੋਕ ਇਸ ਨੂੰ ਇਕੱਠਾ ਕਰਨ ਲਈ ਛੋਟੇ ਕੰਟੇਨਰਸ ਲੈ ਕੇ ਪਹੁੰਚੇ। ਇਸੇ ਦੌਰਾਨ ਟੈਂਕਰ ਵਿਚ ਧਮਾਕਾ ਹੋ ਗਿਆ।


ਮੀਡੀਆ ਰਿਪੋਰਟਸ ਮੁਤਾਬਕ ਹੈਤੀ ਵਿਚ ਬਿਜਲੀ ਦੀ ਕਮੀ ਕਾਰਣ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਚ ਵੀ ਕੁਝ ਹੀ ਘੰਟੇ ਬਿਜਲੀ ਰਹਿੰਦੀ ਹੈ। ਇਥੇ ਫਿਊਲ ਮਾਫੀਆ ਵੀ ਕਾਫੀ ਸਰਗਰਮ ਹੈ। ਉਹ ਅਕਸਰ ਤੇਲ ਟੈਂਕਰ ਲੁੱਟ ਲੈਂਦਾ ਹੈ। ਬਿਜਲੀ ਅਤੇ ਫਿਊਲ ਦੀ ਕਮੀ ਦਾ ਅਸਰ ਵਾਟਰ ਸਪਲਾਈ ‘ਤੇ ਵੀ ਪਿਆ ਹੈ। ਗੈਸੋਲਿਨ ਵੀ ਬਹੁਤ ਹੀ ਮਹਿੰਗੀ ਹੈ। ਘਟਨਾ ਵਿਚ 20 ਘਰ ਵੀ ਸੜ ਗਏ ਹਨ। ਜਸਟੀਨੀਅਨ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੇ ਕੋਲ ਇੰਨੀ ਵੱਡੀ ਗਿਣਤੀ ਵਿਚ ਸੜੇ ਹੋਏ ਲੋਕਾਂ ਦੇ ਇਲਾਜ ਦਾ ਇੰਤਜ਼ਾਮ ਨਹੀਂ ਹੈ। ਦੇਸ਼ ਵਿਚ ਤਿੰਨ ਦਿਨ ਦਾ ਰਾਸ਼ਟਰੀ ਸ਼ੋਕ ਵੀ ਐਲਾਨ ਦਿੱਤਾ ਗਿਆ ਹੈ।