ਨਿਊਜ਼ੀਲੈਂਡ ‘ਚ ਓਮੀਕਰੋਨ ਦੇ ਤਿੰਨ ਹੋਰ ਕੇਸਾਂ ਦੀ ਪੁਸ਼ਟੀ ਬੀਤੀ ਦੇਰ ਰਾਤ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ।ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਵਿਅਕਤੀ ਦੁਬਈ ਤੋਂ ਬੀਤੇ ਦਿਨੀਂ ਨਿਊਜ਼ੀਲੈਂਡ ਪਹੁੰਚੇ ਸਨ ।ਅਹਿਮ ਪਹਿਲੂ ਇਹ ਹੈ ਕਿ ਸਾਹਮਣੇ ਆਏ ਤਿੰਨ ਕੇਸਾਂ ਦਾ ਪਹਿਲੇ ਓਮੀਕਰੋਨ ਕੇਸ ਨਾਲ ਕੋਈ ਸੰਬੰਧ ਨਹੀੰ ਹੈ,ਜਿਸ ਤੋੰ ਬਾਅਦ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ ।
ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਵਿੱਚੋੰ ਇੱਕ ਵਿਅਕਤੀ ਲੰਡਨ ਤੋੰ ਵਾਇਆ ਦੁਬਈ,ਦੂਜਾ ਸਪੇਨ ਤੋੰ ਵਾਇਆ ਦੁਬਈ ਤੇ ਤੀਜਾ ਨਾਈਜੀਰੀਆ ਤੋੰ ਵਾਇਆ ਦੁਬਈ ਨਿਊਜ਼ੀਲੈਂਡ ਪਹੁੰਚੇ ਹਨ ।ਇਸ ਤਿੰਨੋੰ ਵਿਅਕਤੀ ਇੱਕ ਹੀ ਫਲਾਈਟ ‘ਚ ਨਿਊਜ਼ੀਲੈਂਡ ਪਹੁੰਚੇ ਹਨ । ਇਹਨਾਂ ‘ਚ ਓਮੀਕਰੋਨ ਵੈਰੀਐੰਟ ਦੀ ਪੁਸ਼ਟੀ ਹੋਣ ਤੋੰ ਬਾਅਦ ਇਸ ਫਲਾਈਟ ‘ਚ ਆਏ ਸਾਰੇ ਯਾਤਰੀਆਂ ਤੇ ਸਟਾਫ ਨੂੰ ਮੈਨੇਜਡ ਆਈਸੋਲੇਸ਼ਨ ਸੈੰਟਰਾਂ ‘ਚ ਆਈਸੋਲੇਟ ਕਰ ਦਿੱਤਾ ਗਿਆ ਹੈ । ਨਿਊਜ਼ੀਲੈਂਡ ‘ਚ ਇਸ ਸਮੇੰ ਓਮੀਕਰੋਨ ਦੇ ਕੇਸਾਂ ਦੀ ਗਿਣਤੀ 4 ਤੱਕ ਪਹੁੰਚ ਚੁੱਕੀ ਹੈ ।
ਸਿਹਤ ਵਿਭਾਗ ਵੱਲੋੰ ਹੁਣ ਹੋਰ ਵੀ Close Contacts ਦੀ ਜਾਂਚ ਕੀਤੀ ਜਾ ਰਹੀ ਹੈ ।ਜਿਕਰਯੋਗ ਹੈ ਕਿ ਪਹਿਲੇ ਓਮੀਕਰੋਨ ਪਾਜ਼ਿਟਿਵ ਕੇਸ ਦੇ ਸੰਬੰਧ ‘ਚ 82 ਲੋਕਾਂ ਨੂੰ Close Contacts ਐਲਾਨਿਆ ਗਿਆ ਸੀ ।