Home » ਹਾਕੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਇਸ ਖਿਡਾਰੀ ਨੇ ਕੀਤਾ ਕਮਾਲ…
Home Page News India India Sports World Sports

ਹਾਕੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਇਸ ਖਿਡਾਰੀ ਨੇ ਕੀਤਾ ਕਮਾਲ…

Spread the news

ਏਸ਼ੀਅਨ ਚੈਂਪੀਅਨਸ਼ਿਪ ਟ੍ਰਾਫੀ (Asian Championship Trophy) ਵਿਚ ਭਾਰਤ ਨੇ ਪਾਕਿਸਤਾਨ (India vs Pakistan) ਨੂੰ 3-1 ਨਾਲ ਹਰਾਇਆ। ਟੀਮ ਇੰਡੀਆ (Team India) ਦੇ ਸਟਾਰ ਹਰਮਨਪ੍ਰੀਤ ਸਿੰਘ (Star Harmanpreet Singh) ਨੇ ਚੌਥੇ ਕੁਆਰਟਰ ਵਿਚ ਟੀਮ ਇੰਡੀਆ ਲਈ ਤੀਜਾ ਗੋਲ (Third goal for Team India) ਕੀਤਾ ਅਤੇ ਭਾਰਤ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ। ਏਸ਼ੀਅਨ ਚੈਂਪੀਅਨਸ ਟ੍ਰਾਫੀ (Asian Champions Trophy) ਦੇ ਇਸ ਮਹਾਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਟੀਮ ਇੰਡੀਆ ਨੇ ਸੈਮੀਫਾਈਨਲ (Team India reached the semifinals) ਵੱਲ ਇਕ ਹੋਰ ਕਦਮ ਵਧਾ ਦਿੱਤਾ ਹੈ। 

ਟੀਮ ਇੰਡੀਆ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੈਚ ਵਿਚ ਦੋ ਗੋਲ ਕੀਤੇ। ਇਸ ਵਿਚੋਂ ਪਹਿਲਾ 8ਵੇਂ ਮਿੰਟ ਅਤੇ ਦੂਜਾ 53ਵੇਂ ਮਿੰਟ ‘ਤੇ ਆਇਆ। ਦੋਵੇਂ ਹੀ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ ਗਏ ਸਨ। ਜਦੋਂ ਕਿ ਆਕਾਸ਼ਦੀਪ ਸਿੰਘ ਨੇ ਮੈਚ ਦੇ 42ਵੇਂ ਮਿੰਟ ਵਿਚ ਗੋਲ ਕੀਤਾ। ਪਾਕਿਸਤਾਨ ਵਲੋਂ ਸਿਰਫ ਇਕ ਗੋਲ ਹੋਇਆ ਜੋ ਜੁਨੈਦ ਮਨਜ਼ੂਰ ਨੇ 45ਵੇਂ ਮਿੰਟ ਵਿਚ ਕੀਤਾ। ਬੰਗਲਾਦੇਸ਼ ਵਿਚ ਹੋ ਰਹੇ ਇਸ ਟੂਰਨਾਮੈਂਟ ਵਿਚ ਟੀਮ ਇੰਡੀਆ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ, ਜਦੋਂ ਕਿ ਪਾਕਿਸਤਾਨ ਅਜੇ ਵੀ ਆਪਣੀ ਪਹਿਲੀ ਜਿੱਤ ਦੀ ਉਡੀਕ ਵਿਚ ਹੈ।

ਪਾਕਿਸਤਾਨ ਦਾ ਪਹਿਲਾ ਮੁਕਾਬਲਾ ਜਪਾਨ ਨਾਲ ਹੋਇਆ ਸੀ, ਜੋ ਕਿ ਡਰਾਅ ਰਿਹਾ। ਟੋਕੀਓ ਓਲੰਪਿਕ 2020 ਵਿਚ ਬ੍ਰਾਂਜ਼ ਮੈਡਲ ਜਿੱਤਣ ਵਾਲੀ ਭਾਰਤ ਦੀ ਟੀਮ ਇਸ ਵੇਲੇ ਵਿਸ਼ਵ ਰੈਂਕਿੰਗ ਵਿਚ ਨੰਬਰ 5 ‘ਤੇ ਹੈ। ਪਾਕਿਸਤਾਨ ਵਿਰੁੱਧ ਮੈਚ ਵਿਚ ਜਦੋਂ 7 ਮਿੰਟ ਬਚੇ ਸਨ। ਉਦੋਂ ਟੀਮ ਇੰਡੀਆ ਵਲੋਂ ਤੀਜਾ ਗੋਲ ਕੀਤਾ ਗਿਆ। ਪਾਕਿਸਤਾਨ ‘ਤੇ ਮਿਲੀ ਇਸ ਧਮਾਕੇਦਾਰ ਜਿੱਤ ਦੇ ਨਾਲ ਟੀਮ ਇੰਡੀਆ ਹੁਣ 6 ਪੁਆਇੰਟ ਦੇ ਨਾਲ ਟੇਬਲ ਵਿਚ ਨੰਬਰ ਇਕ ‘ਤੇ ਪਹੁੰਚ ਗਈ ਹੈ। ਜਦੋਂ ਕਿ ਪਾਕਿਸਤਾਨ ਚੌਥੇ ਨੰਬਰ ‘ਤੇ ਖਿਸਕੀ ਹੈ। ਦੱਸ ਦਈਏ ਕਿ ਏਸ਼ੀਅਨ ਚੈਂਪੀਅਨਸ ਟ੍ਰਾਫੀ 2018 ਵਿਚ ਭਾਰਤ-ਪਾਕਿਸਤਾਨ ਸਾਂਝੇ ਰੂਪ ਵਿਚ ਜੇਤੂ ਸਨ।