Home » ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਵੇਂ ਸਾਲ ਤੇ ਬੱਚਿਆਂ ਨੂੰ ਦਿੱਤਾ ਵੱਡਾ ਤੋਹਫ਼ਾ…
Entertainment Home Page News New Zealand Local News NewZealand

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਵੇਂ ਸਾਲ ਤੇ ਬੱਚਿਆਂ ਨੂੰ ਦਿੱਤਾ ਵੱਡਾ ਤੋਹਫ਼ਾ…

Spread the news

ਆਕਲੈਂਡ(ਬਲਜਿੰਦਰ ਸਿੰਘ)ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਕਲਗੀਧਰ ਸਹਿਬ ਟਾਕਾਨੀਨੀ ਵਿੱਚ ਚੱਲਦੇ ਸਿੱਖ ਹੈਰੀਟੇਜ ਸਕੂਲ ਅਤੇ ਕਿੰਡੀਗਾਰਡਨ ਦੇ ਬੱਚਿਆਂ ਲਈ ਸਵਾ ਲੱਖ ਡਾਲਰ ਤੋ ਵੱਧ ਰਾਸ਼ੀ ਦੀਆਂ ਦੋ ਟ੍ਰੇਨਾਂ ਖਰੀਦੀਆਂ ਗਈ ਹਨ ਜੋ ਕਿ ਅੱਜ ਨਵੇਂ ਸਾਲ ਦੇ ਮੌਕੇ ਸੁਪਰੀਮ ਸਿੱਖ ਸੁਸਾਇਟੀ ਕਮੇਟੀ ਅਤੇ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਬੱਚਿਆਂ ਹਵਾਲੇ ਕੀਤੀਆਂ ਗਈਆਂ।

ਇਸ ਸਬੰਧੀ ਡੇਲੀ ਖ਼ਬਰ ਨਾਲ ਗੱਲਬਾਤ ਕਰਦੇ ਦਲਜੀਤ ਸਿੰਘ ਜੀ ਹੁਣਾ ਦੱਸਿਆ ਕਿ ਸੁਸਾਇਟੀ ਦਾ ਇਹ ਸੁਪਨਾ ਸੀ ਬੱਚਿਆਂ ਨੂੰ ਖੁਸ਼ ਕਰਨ ਦਾ ਬਹੁਤ ਦੇਰ ਤੋ ਸੰਸਥਾ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਹਿਨਤ ਕਰ ਰਹੀ ਸੀ ਤੇ ਅੱਜ ਇਹ ਟ੍ਰੇਨਾਂ ਬੱਚਿਆ ਹਵਾਲੇ ਕਰਕੇ ਵੱਡੀ ਖੁਸ਼ੀ ਮਿਲੀ ਹੈ ਉਹਨਾ ਦੱਸਿਆ ਕੇ ਇਹ ਟ੍ਰੇਨਾਂ ਪੂਰਾਂ ਹਫਤਾਂ ਗੁਰਦੁਆਰਾ ਸਹਿਬ ਵਿੱਚ ਰਿਹਾ ਕਰਨਗੀਆਂ ਜਿਸ ਵਿੱਚ ਸ਼ਨੀਵਾਰ ਅਤੇ ਐਤਵਾਰ ਗੁਰੂਘਰ ਸੰਗਤ ਵਿੱਚ ਪਹੁੰਚੇ ਬੱਚੇ ਇਸ ਵਿੱਚ ਝੂਟੇ ਲੈ ਸਕਣਗੇ ਅਤੇ ਬਾਕੀ ਦੇ ਦਿਨ ਸਿਰਫ ਚਾਇਲਡ ਚੁਆਇਸ ਕਿੰਡੀ ਦੇ ਬੱਚੇ ਇਸ ਟ੍ਰੇਨ ਵਿੱਚ ਝੂਟਿਆਂ ਦਾ ਅਨੰਦ ਮਾਣ ਸਕਣਗੇ।