ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਵਿੱਚ ਜੰਮੇ ਪਲੇ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਵਿਰਸੇ ਨਾਲ ਜੋੜਨ ਦੇ ਲਈ ਹਰ ਸਾਲ ਦੀ ਤਰ੍ਹਾਂ ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ਵੱਲੋਂ ਕਰਵਾਏ ਜਾਂਦੇ ਸਿੱਖ ਚਿਲਡਰਨ ਡੇਅ ਦੌਰਾਨ ਅੱਜ ਪਹਿਲੇ ਭਾਰੀ ਰੌਣਕ ਵੇਖਣ ਨੂੰ ਮਿਲੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਪੂਰੇ ਜੋਸ਼ ਅਤੇ ਚਾਅ ਨਾਲ ਇਸ ਵਿਚ ਭਾਗ ਲਿਆਂ
ਇਸ ਮੌਕੇ ਜਿੱਥੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਸੀ ਉੱਥੇ ਨਾਲ ਹੀ ਮਾਪਿਆਂ ਵਿੱਚ ਵੀ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਦਾ ਹਾਣੀ ਬਣਾਉਣ ਲਈ ਵੱਡੀ ਖੁਸ਼ੀ ਝਲਕ ਰਹੀ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ‘ਚ ਕਰਵਾਏ ਜਾਏ ਰਹੇ ਸਮਾਗਮ ਦੌਰਾਨ ਪਹਿਲੇ ਦਿਨ ਬੱਚਿਆਂ ਚ ਇੰਨੀ ਉਤਸੁਕਤਾ ਸੀ ਕਿ ਬੱਚਾ ਸਵਖਤੇ ਤੋ ਗੁਰੁਘਰ ਹੀ ਪਹੁੰਚ ਗਏ ਸਨ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਸਮਾਗਮ ਦੀ ਅਰੰਭਤਾ ਤੋ ਬਾਅਦ ਗੁਰਬਾਣੀ, ਕੀਰਤਨ, ਪਟਕਾ ਬੰਨ੍ਹਣ, ਕਵਿਤਾ, ਸਿੱਖ ਆਰਟਸ, ਕਵੀਸ਼ਰੀ ਤੋ ਇਲਾਵਾ ਰੋਟੀ ਬਣਾਉਣ ਦੇ ਮੁਕਾਬਲੇ ਅਤੇ ਹੋਰ ਕਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ।ਇਸ ਮੌਕੇ ਗੁਰੂ ਘਰ ਵਿੱਚ ਪਹੁੰਚੇ ਬੱਚਿਆਂ ਅਤੇ ਸੰਗਤ ਲਈ ਸਾਰਾ ਦਿਨ ਵੱਖ-ਵੱਖ ਤਰਾਂ ਦੇ ਲੰਗਰਾਂ ਦਾ ਵੱਡਾ ਪ੍ਰਬੰਧ ਕੀਤਾ ਗਿਆਂ।