Home » ਨਿਊਯਾਰਕ ਵਿੱਚ ਗੈਰ ਨਾਗਰਿਕਾਂ ਨੂੰ ਸਿਟੀ ਕੌਂਸਲ ਵੱਲੋਂ ਦਿੱਤਾ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ…
Home Page News World World News

ਨਿਊਯਾਰਕ ਵਿੱਚ ਗੈਰ ਨਾਗਰਿਕਾਂ ਨੂੰ ਸਿਟੀ ਕੌਂਸਲ ਵੱਲੋਂ ਦਿੱਤਾ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ…

Spread the news

ਇਸ ਸਾਲ ਵਿੱਚ ਭਾਰਤ ਦੇ ਪੰਜ ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਸਨ। ਜਿਸ ਸਦਕਾ ਉਹਨਾਂ ਦੀਆਂ ਪਾਰਟੀਆਂ ਨੂੰ ਜਿੱਤ ਹਾਸਲ ਹੋ ਸਕੇ। ਜਿਸ ਵੀ ਦੇਸ਼ ਵਿਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਨ੍ਹਾਂ ਦੇਸ਼ਾਂ ਦੀ ਸਿਆਸਤ ਉਪਰ ਬਾਕੀ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆ ਹਨ। ਜਿਵੇਂ ਪਹਿਲਾਂ ਕੈਨੇਡਾ ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀ। ਉਸ ਤਰਾਂ ਹੀ ਹੁਣ ਭਾਰਤ ਵਿਚ ਪੰਜ ਸੂਬਿਆਂ ਵਿਚ ਚੋਣਾਂ ਹੋਣ ਵਾਲੀਆਂ ਹਨ। ਸਭ ਦੇਸ਼ਾਂ ਵਿਚ ਰਾਜਨੀਤੀ ਨੂੰ ਲੈ ਕੇ ਅਜਿਹੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਿੱਥੇ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੂੰ ਭਰਪੂਰ ਫਾਇਦਾ ਵੀ ਹੁੰਦਾ ਹੈ।

ਹੁਣ ਅਮਰੀਕਾ ਤੋਂ ਗੈਰ ਨਾਗਰਿਕਾਂ ਲਈ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਵੱਡਾ ਕੰਮ ਹੋਣ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ 8 ਲੱਖ ਤੋਂ ਵਧੇਰੇ ਗੈਰ ਨਾਗਰਿਕ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਰਹਿ ਰਹੇ ਹਨ। ਉਥੇ ਹੀ ਸਿਟੀ ਦੇ ਮੇਅਰ ਐਡਮਜ਼ ਵੱਲੋਂ ਸਿਟੀ ਕੌਂਸਲ ਦੁਆਰਾ ਇੱਕ ਮਹੀਨਾ ਪਹਿਲਾਂ ਪ੍ਰਵਾਨ ਕੀਤੇ ਗਏ ਬਿੱਲ ਨੂੰ ਆਪਣੇ ਆਪ ਕਨੂੰਨ ਬਣਨ ਦੀ ਇਜ਼ਾਜ਼ਤ ਐਤਵਾਰ ਨੂੰ ਦੇ ਦਿੱਤੀ ਗਈ। ਇਸ ਬਿਲ ਦੇ ਨਾਲ ਹੀ ਨਿਊਯਾਰਕ ਸ਼ਹਿਰ ਵਿਚ ਅਗਲੇ ਸਾਲ ਹੋਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਅੱਠ ਲੱਖ ਤੋਂ ਵੱਧ ਨਾਗਰਿਕ ਵੋਟ ਪਾ ਸਕਣਗੇ।

ਜੁਲਾਈ ਤੋਂ ਹੀ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾਵੇਗੀ ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾ ਵੀ ਸ਼ਾਮਲ ਹਨ। ਜਿੱਥੇ ਨਿਊਯਾਰਕ ਸ਼ਹਿਰ ਵਿੱਚ ਇਹਨਾਂ ਗੈਰ ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਸਿਟੀ ਕੌਂਸਲ ਵੱਲੋਂ ਦਿੱਤਾ ਗਿਆ ਹੈ।

ਉਥੇ ਹੀ ਇਹ ਸ਼ਹਿਰ ਸੰਯੁਕਤ ਰਾਜ ਦਾ ਸੰਘਣੀ ਆਬਾਦੀ ਵਾਲਾ ਸਹਿਰ ਉਸ ਸਮੇਂ ਬਣ ਜਾਵੇਗਾ , ਜਦੋਂ ਇਸ ਨਿਯਮ ਨੂੰ ਲਾਗੂ ਕਰਨ ਉਪਰ ਜੱਜ ਵੱਲੋਂ ਰੋਕ ਨਹੀਂ ਲਗਾਈ ਜਾਵੇਗੀ। ਅਮਰੀਕਾ ਵਿੱਚ ਇਕ ਦਰਜਨ ਤੋਂ ਵੱਧ ਭਾਈਚਾਰੇ ਦੇ ਗੈਰ ਨਾਗਰਿਕਾਂ ਨੂੰ ਚੋਣਾਂ ਵਿਚ ਹੁਣ ਵੋਟ ਪਾਉਣ ਦਾ ਅਧਿਕਾਰ 11 ਮੈਰੀਲੈਂਡ ਦੇ ਸ਼ਹਿਰਾ ਅਤੇ ਵਰਮੌਂਟ ਦੇ ਦੋ ਕਸਬੇ ਵੀ ਸ਼ਾਮਲ ਹਨ। ਜਿੱਥੇ ਹੁਣ ਗੈਰ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ