ਪਾਕਿਸਤਾਨ (Pakistan) ਦੇ ਲਾਹੌਰ ਸ਼ਹਿਰ (The city of Lahore) ਵਿਚ ਜ਼ਬਰਦਸਤ ਧਮਾਕਾ (A huge explosion) ਹੋਇਆ ਹੈ। ਜਿਸ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ਵਿਚ 20 ਲੋਕਾਂ ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਧਮਾਕਾ ਲਾਹੌਰੀ ਗੇਟ (Bomb blast at Lahore Gate) ਨੇੜੇ ਹੋਇਆ। ਬੰਬ ਧਮਾਕੇ (Bomb Blast) ਤੋਂ ਨੇੜਲੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ (An atmosphere of terror) ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਧਮਾਕਾ (Bomb Blast) ਇਕ ਮੋਟਰਸਾਈਕਲ (Motorcycle) ਵਿਚ ਰੱਖਿਆ ਗਿਆ ਸੀ।
ਪਾਕਿਸਤਾਨ ਦੇ ਲਾਹੌਰ ਦਾ ਸਭ ਤੋਂ ਰੁਝੇਵਿਆਂ ਭਰਿਆ ਖੇਤਰ ਅਨਾਰਕਲੀ ਬਾਜ਼ਾਰ ਹੈ। ਵੀਰਵਾਰ ਨੂੰ ਇਥੇ ਲਾਹੌਰੀ ਗੇਟ ਨੇੜੇ ਖੜ੍ਹੀ ਇਕ ਬਾਈਕ ਵਿਚ ਅਚਾਨਕ ਧਮਾਕਾ ਹੋਇਆ। ਇਹ ਮੋਟਰਸਾਈਕਲ ਅਨਾਰਕਲੀ ਬਾਜ਼ਾਰ ਦੇ ਨਾਲ ਲੱਗਦੀ ਪਾਨ ਮੰਡੀ ਵਿਚ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਨੇੜਲੇ ਖੇਤਰਾਂ ਵਿਚ ਕੱਚ ਟੁੱਟ ਗਏ ਅਤੇ ਕਈ ਬਿਲਡਿੰਗ ਵਿਚ ਦਰਾਰਾਂ ਪੈ ਗਈਆਂ।
ਮੀਡੀਆ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਮੋਟਰਸਾਈਕਲ ਵਿਚ ਧਮਾਕਾ ਸਮੱਗਰੀ ਰੱਖੀ ਗਈ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿਚ ਕਈ ਮੋਟਰਸਾੀਕਲਾਂ ਅਤੇ ਦੁਕਾਨਾਂ ਅੱਗ ਦੀਆਂ ਲਪਟਾਂ ਵਿਚ ਦਿਖ ਰਹੀਆਂ ਹਨ। ਜਦੋਂ ਕਿ ਨਾਗਰਿਕ ਡਰ ਦੇ ਮਾਰੇ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਹੈ।