ਹੁਣ ਯੂ ਕੇ ਵਿਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਪੰਜਾਬੀਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੋ ਪੰਜਾਬ ਅਤੇ ਯੂ ਕੇ ਵਿੱਚ ਰਹਿੰਦੇ ਹਨ। ਜਿਨ੍ਹਾਂ ਦੇ ਅੰਮ੍ਰਿਤਸਰ ਆਉਣ ਲਈ ਹਫ਼ਤੇ ਵਿੱਚ ਤਿੰਨ ਦਿਨ ਉਡਾਣਾਂ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਜਿੱਥੇ ਪਹਿਲਾਂ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਉਡਾਣਾਂ ਨੂੰ ਮੁਲਤਵੀ ਕੀਤਾ ਗਿਆ ਸੀ। ਉਥੇ ਹੀ ਅੱਜ ਤੱਕ ਬਹੁਤ ਸਾਰੀਆਂ ਕੌਮਾਂਤਰੀ ਉਡਾਨਾਂ ਮੁੜ ਸ਼ੁਰੂ ਨਹੀਂ ਹੋਈਆਂ ਹਨ। ਹੁਣ ਏਅਰ ਇੰਡੀਆ ਵੱਲੋਂ ਹਫ਼ਤੇ ਵਿੱਚ ਤਿੰਨ ਦਿਨ ਇਕ ਫਲਾਈਟ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਪੰਜਾਬ ਆਵੇਗੀ। ਇਹ ਉਡਾਣ ਹੁਣ ਸਿੱਧੀ ਯੂ ਕੇ ਤੋਂ ਅੰਮ੍ਰਿਤਸਰ ਹਵਾਈ ਅੱਡੇ ਉਪਰ ਆਵੇਗੀ। ਜਿੱਥੇ ਪਹਿਲਾਂ ਇਹ ਸੇਵਾ ਹਫ਼ਤੇ ਵਿਚ ਇਕ ਦਿਨ ਜਾਰੀ ਕੀਤੀ ਜਾਂਦੀ ਸੀ। ਉੱਥੇ ਹੀ ਹੁਣ ਇਹ ਉਡਾਣ ਤਿੰਨ ਦਿਨ ਹਫ਼ਤੇ ਵਿੱਚ ਆਵੇਗੀ।
ਦੱਸਿਆ ਗਿਆ ਹੈ ਕਿ ਏਅਰ ਇੰਡੀਆ ਵੱਲੋਂ ਜਾਰੀ ਕੀਤੀ ਗਈ ਇਹ ਸੇਵਾ 27 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਜਿਸ ਨਾਲ ਪੰਜਾਬ ਤੋਂ ਇੰਗਲੈਂਡ ਅਤੇ ਇੰਗਲੈਂਡ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ। ਇਸ ਦੀ ਜਾਣਕਾਰੀ ਸੇਵਾ ਟਰੱਸਟ ਯੂ ਕੇ ਦੇ ਫਾਊਂਡਰ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਵੱਲੋਂ ਸਾਂਝੀ ਕੀਤੀ ਗਈ ਹੈ।