PL Schedule 2022: ਇੰਡੀਅਨ ਪ੍ਰੀਮੀਅਰ ਲੀਗ (IPL) 2022 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ੰਸਕ ਇਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਖਤਮ ਹੋ ਗਿਆ ਹੈ। ਆਈਪੀਐਲ 2022 26 ਮਾਰਚ ਨੂੰ ਸ਼ੁਰੂ ਹੋਣ ਵਾਲਾ ਹੈ, ਮੁੰਬਈ ਵਿੱਚ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਣ ਵਾਲਾ ਹੈ ਜੋ ਸ਼ਾਮ 7.30 ਵਜੇ ਖੇਡਿਆ ਜਾਵੇਗਾ।
ਇਸ ਵਾਰ ਆਈਪੀਐਲ ਵਿੱਚ ਕੁੱਲ 10 ਟੀਮਾਂ ਨੇ ਹਿੱਸਾ ਲੈਣਾ ਹੈ, ਗੁਜਰਾਤ ਟਾਈਟਨਸ ਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਅਜਿਹੀਆਂ ਹਨ ਜੋ ਇਸ ਵਾਰ ਪਹਿਲੀ ਵਾਰ ਆਈਪੀਐਲ ਵਿੱਚ ਖੇਡਣਗੀਆਂ। ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼, ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਰਾਇਲ ਚੈਲੇਂਜਰਜ਼ ਬੰਗਲੌਰ, ਪੰਜਾਬ ਕਿੰਗਜ਼, ਦਿੱਲੀ ਕੈਪੀਟਲਸ, ਸਨਰਾਈਜ਼ਰਸ ਹੈਦਰਾਬਾਦ ਪਹਿਲਾਂ ਹੀ ਆਈਪੀਐਲ ਦਾ ਹਿੱਸਾ ਹਨ।https://110098a7806e18106595fdfaff0374a7.safeframe.googlesyndication.com/safeframe/1-0-38/html/container.html
ਇਸ ਵਾਰ 10 ਟੀਮਾਂ ਹੋਣ ਕਾਰਨ ਆਈਪੀਐਲ ਦੇ ਸ਼ੈਡਿਊਲ ਦਾ ਫਾਰਮੈਟ ਬਦਲਿਆ ਗਿਆ ਹੈ। ਆਈਪੀਐਲ ਦੀਆਂ 10 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪਾਂ ਨੂੰ ਪੰਜ-ਪੰਜ ਵਿੱਚ ਵੰਡਿਆ ਗਿਆ ਹੈ, ਇਸ ਲਈ ਹਰੇਕ ਟੀਮ ਆਪਣੇ ਗਰੁੱਪ ਦੀਆਂ ਬਾਕੀ ਚਾਰ ਟੀਮਾਂ ਵਿਰੁੱਧ ਦੋ ਮੈਚ ਖੇਡੇਗੀ। ਜਦਕਿ ਇਕ-ਇਕ ਮੈਚ ਦੂਜੇ ਗਰੁੱਪ ਦੀ ਟੀਮ ਨਾਲ ਖੇਡਿਆ ਜਾਵੇਗਾ।
ਆਈਪੀਐਲ 2022 ਸਿਰਫ਼ ਦੋ ਸ਼ਹਿਰਾਂ ਵਿੱਚ ਪੂਰਾ ਹੋਵੇਗਾ। ਇਹ ਸਾਰੇ ਮੈਚ ਮੁੰਬਈ ਅਤੇ ਪੁਣੇ ‘ਚ ਹੋਣਗੇ। ਮੁੰਬਈ ਦੇ ਤਿੰਨ ਸਟੇਡੀਅਮ ਵਾਨਖੇੜੇ, ਸੀਸੀਆਈ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੁੱਲ 55 ਮੈਚ ਖੇਡੇ ਜਾਣਗੇ। ਜਦਕਿ 15 ਮੈਚ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡੇ ਜਾਣਗੇ।
ਆਈਪੀਐਲ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਭਾਰਤ ਪੁੱਜਣੇ ਸ਼ੁਰੂ ਹੋ ਗਏ ਹਨ। ਖਿਡਾਰੀਆਂ ਨੂੰ ਕੁਝ ਦਿਨ ਕੁਆਰੰਟੀਨ ‘ਚ ਰਹਿਣਾ ਹੋਵੇਗਾ। ਫਿਰ 15 ਮਾਰਚ ਤੋਂ ਸਾਰੀਆਂ ਟੀਮਾਂ ਆਪੋ ਆਪਣਾ ਅਭਿਆਸ ਸ਼ੁਰੂ ਕਰਨਗੀਆਂ। ਇਸ ਦੇ ਲਈ ਮੁੰਬਈ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਬੰਧ ਕੀਤੇ ਗਏ ਹਨ।