Home » ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਹੋਣਗੇ ਪੰਜਾਬ ਦੇ ਅਗਲੇ CM, ਜਾਣੋ ਸਿਆਸੀ ਸਫਰ….
India India News

ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਹੋਣਗੇ ਪੰਜਾਬ ਦੇ ਅਗਲੇ CM, ਜਾਣੋ ਸਿਆਸੀ ਸਫਰ….

Spread the news

ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵਿਚ ਸੱਤਾ ਹਾਸਲ ਕਰ ਲਈ ਹੈ ਅਤੇ ਭਗਵੰਤ ਮਾਨ (Bhagwant Mann) ਪੰਜਾਬ ਦੇ ਨਵੇਂ ਮੁੱਖ ਮੰਤਰੀ (CM) ਬਣਨ ਜਾ ਰਹੇ ਹਨ। ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ (As a comedian) ਅਤੇ ਸਿਆਸਤਦਾਨ (Politicians) ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ (Lok Sabha constituency Sangrur) ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ (Member of Parliament) ਹਨ। ਕਾਮੇਡੀਅਨ ਤੋਂ ਸਿਆਸਤਦਾਨ (From comedian to politician) ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ (Bhagwant Mann Aam Aadmi Party) ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।


2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ। ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ।

ਭਗਵੰਤ ਮਾਨ ਦਾ ਨਿੱਜੀ ਪਿਛੋਕੜ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ।
ਭਗਵੰਤ ਮਾਨ ਨੇ 1994 ਤੋਂ 2015 ਤੱਕ 13 ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਇਸ ਦੇ ਨਾਲ ਹੀ ਉਹ ਪ੍ਰੋਫ਼ੈਸ਼ਨਲ ਕਾਮੇਡੀਅਨ ਬਣ ਗਏ।
ਭਗਵੰਤ ਨੇ ਬੀਬੀ ਇੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇੱਕ ਬੇਟਾ ਅਤੇ ਬੇਟੀ ਹਨ। ਪਤਨੀ ਉਨ੍ਹਾਂ ਤੋਂ ਅਲੱਗ ਅਮਰੀਕਾ ਰਹਿੰਦੀ ਹੈ ਅਤੇ ਭਗਵੰਤ ਆਪਣੀ ਮਾਂ ਨਾਲ ਪਿੰਡ ਸਤੌਜ ਰਹਿੰਦੇ ਹਨ। ਉਨ੍ਹਾਂ ਦੀ ਇੱਕ ਭੈਣ ਮਨਪ੍ਰੀਤ ਕੌਰ ਹੈ, ਜੋ ਸਤੌਜ ਨੇੜਲੇ ਪਿੰਡ ਵਿਆਹੀ ਹੋਈ ਹੈ। ਗਾਇਕ ਕਰਮਜੀਤ ਅਨਮੋਲ ਨੂੰ ਕਾਮੇਡੀ ਸ਼ੌਅ ਨਾਲ ਜੋੜਨ ਤੇ ਅਦਾਕਾਰੀ ਵੱਲ ਲਿਆਉਣ ਵਾਲੇ ਵੀ ਭਗਵੰਤ ਮਾਨ ਹੀ ਸਨ। ਕਰਮਜੀਤ ਅਨਮੋਲ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੇ ਹੀ ਦੋਸਤ ਹਨ ਅਤੇ ਇਸ ਵੇਲੇ ਪੰਜਾਬੀ ਫਿਲਮ ਸਨਅਤ ਦੇ ਉਹ ਵੱਡੇ ਨਾਮ ਹਨ। 

ਭਗਵੰਤ ਮਾਨ ਦਾ ਸਿਆਸੀ ਸਫ਼ਰ 
ਸਿਆਸਤ ਵਿੱਚ ਆਉਣ ਵੇਲੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ। ”ਮੈਂ ਆਪਣੀ ਕਾਮੇਡੀ ਰਾਹੀ ਇੱਕ ਤਰ੍ਹਾਂ ਦੀ ਸਿਆਸੀ ਤੇ ਸਮਾਜਿਕ ਕੂਮੈਂਟਰੀ ਹੀ ਕਰਦਾ ਆ ਰਿਹਾ ਸੀ, ਹੁਣ ਮੈਨੂੰ ਲੱਗਿਆ ਕਿ ਚਿੱਕੜ ਸਾਫ਼ ਕਰਨ ਲਈ ਚਿੱਕੜ ਵਿੱਚ ਲਿਬੜਨਾ ਹੀ ਪੈਣਾ ਹੈ, ਇਸ ਲਈ ਹੁਣ ਸਰਗਰਮ ਸਿਆਸਤ ਵਿੱਚ ਆ ਗਿਆ ਹਾਂ।” ਮਾਰਚ 2012 ਤੋਂ ਪਹਿਲਾਂ ਉਨ੍ਹਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਲਈ ਸੀ
”ਅਕਾਲੀ ਅਤੇ ਕਾਂਗਰਸ ਨੇ ਮਿਲਕੇ ਸੱਤਾ ਦਾ ਚੱਕਰ ਬਣਾਇਆ ਹੋਇਆ ਹੈ, ਪੰਜਾਬ ਦੇ ਲੋਕ ਇਸ ਵਿੱਚ ਪਿਸ ਰਹੇ ਹਨ, ਪੰਜਾਬ ਨੂੰ ਇੱਕ ਬਦਲ ਚਾਹੀਦਾ ਹੈ, ਅਸੀਂ ਇਹ ਦੇਣ ਦੀ ਕੋਸ਼ਿਸ਼ ਕਰਾਂਗੇ।” ਭਗਵੰਤ ਮਾਨ ਬਤੌਰ ਪ੍ਰੋਫੈਸ਼ਨਲ ਕਲਾਕਾਰ ਸਿਆਸੀ ਸਟੇਜਾਂ ਉੱਤੇ ਜਾਂਦੇ ਰਹੇ। ਪਰ ਉਨ੍ਹਾਂ ਰਸਮੀ ਸਿਆਸਤ ਨਹੀਂ ਕੀਤੀ ਸੀ। ਖਾਸਕਰ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਨੂੰ ਤੀਜੇ ਬਦਲ ਵਜੋਂ ਉਭਾਰਨ ਲਈ ਭਗਵੰਤ ਮਾਨ ਨੇ ਕਾਫ਼ੀ ਸਟੇਜਾਂ ਕੀਤੀਆਂ। ਪਰ ਉਨ੍ਹਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਲਈ ਸੀ। ਕਾਲਜ ਦੇ ਦਿਨਾਂ ਵਿੱਚ ਉਹ ਖੱਬੇਪੱਖ਼ੀ ਵਿਚਾਧਾਰਾ ਤੋਂ ਪ੍ਰਭਾਵਿਤ ਹੋਏ, ਪਰ ਕਿਸੇ ਪਾਰਟੀ ਦੇ ਮੈਂਬਰ ਨਹੀਂ ਬਣੇ ਸਨ। ਮਾਰਚ 2011 ਵਿੱਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਤਾਂ ਭਗਵੰਤ ਮਾਨ ਵੀ ਸਿਆਸਤ ਵਿੱਚ ਕੁੱਦ ਪਿਆ ਅਤੇ ਪੀਪੀਪੀ ਦੇ ਬਾਨੀ ਆਗੂਆਂ ਵਿੱਚ ਸ਼ੁਮਾਰ ਹੋਇਆ। 

ਦਿੱਗਜ਼ਾਂ ਤੋਂ ਹਾਰੇ ਵੀ ਤੇ ਹਰਾਇਆ ਵੀ
ਫਰਵਰੀ 2012 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਨੇ ਹਲਕਾ ਲਹਿਰਾਗਾਗਾ ਤੋਂ ਪੀਪੀਪੀ ਦੇ ਉਮੀਦਵਾਰ ਵਜੋਂ ਚੋਣ ਲੜੀ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਲੜੀ ਪਹਿਲੀ ਚੋਣ ਵਿੱਚ ਭਗਵੰਤ ਮਾਨ ਹਾਰ ਗਏ। 2014 ਵਿੱਚ ਸੰਗਰੂਰ ਤੋਂ ਚੋਣ ਲੜੀ ਤੇ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਭਗਵੰਤ ਮਾਨ ਨੇ 2,11,721 ਵੋਟਾਂ ਦੇ ਫ਼ਰਕ ਨਾਲ ਹਰਾਇਆ


2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀਪੀਪੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਅਤੇ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣ ਗਈ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਭਗਵੰਤ ਮਾਨ ਨੇ ਕਾਂਗਰਸ ਵਿੱਚ ਜਾਣ ਦੀ ਥਾਂ ਵੱਖਰਾ ਰਾਹ ਚੁਣਿਆ ਅਤੇ 2014 ਵਿੱਚ ਆਮ ਆਦਮੀ ਪਾਰਟੀ ਹਿੱਸਾ ਬਣੇ। ਅੰਨਾ ਹਜ਼ਾਰੇ ਦੀ ਲਹਿਰ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਜ਼ਬਰਦਸਤ ਸਮਰਥਨ ਮਿਲਿਆ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚੋਂ 4 ਸੀਟਾਂ ਜਿਤਾ ਦਿੱਤੀਆਂ। ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਕੰਪੇਨ ਦਾ ਚਿਹਰਾ ਮੋਹਰਾ ਸਨ। ਉਨ੍ਹਾਂ ਆਪ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ ਤੇ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।


ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਇਨ੍ਹਾਂ ਚੋਣਾਂ ਵਿੱਚ ਤੀਜੀ ਥਾਂ ਉੱਤੇ ਰਹੇ ਹਨ। 2019 ਦੀਆਂ ਲੋਕਾਂ ਸਭਾ ਚੋਣਾਂ ਤੱਕ ਪੰਜਾਬ ਦੇ ਸਿਆਸੀ ਹਾਲਾਤ ਬਦਲ ਚੁੱਕੇ ਸਨ, 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮੁੜ ਸੱਤਾ ਹਾਸਲ ਕਰ ਲਈ ਸੀ। 8 ਮਈ 2017 ਨੂੰ ਭਗਵੰਤ ਮਾਨ ਨੂੰ ਆਮ ਆਦਮੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਆਮ ਆਦਮੀ ਪਾਰਟੀ ਵੀ ਦੋਫ਼ਾੜ ਹੋ ਗਈ, ਸੁਖ਼ਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਅਤੇ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਸਾਂਝਾ ਗਠਜੋੜ ਬਣਾ ਕੇ ਲੜੀ। ਪਰ ਉਹ ਕੋਈ ਸੀਟ ਨਹੀਂ ਜਿੱਤ ਸਕੇ।
ਇਨ੍ਹਾਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਤੋਂ ਬਿਨਾਂ ਭਗਵੰਤ ਮਾਨ ਇੱਕੋ ਇੱਕ ਅਜਿਹਾ ਆਗੂ ਸਨ, ਜੋ ਤੀਜੀ ਧਿਰ ਵਜੋਂ ਸੰਗਰੂਰ ਤੋਂ ਮੁੜ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ। ਇਸ ਨਾਲ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸਿਰਮੌਰ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ। 8 ਮਈ 2017 ਨੂੰ ਭਗਵੰਤ ਮਾਨ ਨੂੰ ਆਮ ਆਦਮੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉੱਤੇ ਡਰੱਗ ਮਾਫ਼ੀਆ ਨੂੰ ਸਰਪ੍ਰਸਤੀ ਦੇ ਇਲਜ਼ਾਮ ਲਾਉਣ ਦੇ ਮਾਨਹਾਨੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਅਦਾਲਤ ਵਿੱਚ ਮਾਫ਼ੀ ਮੰਗੇ ਜਾਣ ਤੋਂ ਨਰਾਜ਼ ਸਨ।


2017 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਲੜੇ ਪਰ ਉਹ ਬਾਦਲ ਤੋਂ 18500 ਵੋਟਾਂ ਨਾਲ ਹਰ ਗਏ। ਕਾਂਗਰਸ ਨੇ ਵੀ ਇੱਥੋਂ ਰਵਨੀਤ ਬਿੱਟੂ ਨੂੰ ਉਤਾਰ ਦਿੱਤਾ ਸੀ, ਜਿਸ ਕਾਰਨ ਤ੍ਰਿਕੋਣੀ ਟੱਕਰ ਵਿੱਚ ਭਗਵੰਤ ਮਾਨ ਦੀ ਹਾਰ ਹੋਈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੇ 111,111 ਵੋਟਾਂ ਨਾਲ ਮੁੜ ਚੋਣ ਜਿੱਤ ਲਈ।