Home » World Press Freedom Day: ਅੱਜ ਮਨਾਇਆ ਜਾ ਜਿਹਾ ਹੈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ,ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ?
Home Page News India India News

World Press Freedom Day: ਅੱਜ ਮਨਾਇਆ ਜਾ ਜਿਹਾ ਹੈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ,ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ?

Spread the news

 ਅਸੀਂ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਅਕਸਰ ਚਰਚਾਵਾਂ ਵੇਖੀਆਂ ਹਨ। ਵਰਤਮਾਨ ਵਿੱਚ, ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ​​ਕਰਨ ਲਈ ਹਰ ਸਾਲ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਹ ਪਹਿਲੀ ਵਾਰ ਕਦੋਂ ਅਤੇ ਕਿਉਂ ਮਨਾਇਆ ਗਿਆ।


ਪਹਿਲੀ ਵਾਰ ਇਸ ਦਿਨ ਮਨਾਇਆ ਗਿਆ ਦਿਨ
1991 ਵਿੱਚ ਪਹਿਲੀ ਵਾਰ ਅਫਰੀਕੀ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਲਈ ਮੁਹਿੰਮ ਚਲਾਈ। ਇਨ੍ਹਾਂ ਪੱਤਰਕਾਰਾਂ ਨੇ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਬਾਰੇ ਬਿਆਨ ਜਾਰੀ ਕੀਤਾ ਸੀ, ਜਿਸ ਨੂੰ ਵਿੰਡਹੋਕ ਦਾ ਐਲਾਨਨਾਮਾ ਵੀ ਕਿਹਾ ਜਾਂਦਾ ਹੈ। ਇਸ ਤੋਂ ਠੀਕ ਦੋ ਸਾਲ ਬਾਅਦ, ਯਾਨੀ ਸਾਲ 1993 ਵਿੱਚ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।

ਕਿਉਂ ਮਨਾਇਆ ਜਾਂਦਾ ਹੈ ਇਹ ਦਿਨ?
ਦੁਨੀਆ ਭਰ ਤੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪੱਤਰਕਾਰੀ ਵੀ ਇੱਕ ਜੋਖਮ ਭਰਿਆ ਕੰਮ ਹੈ। ਪੱਤਰਕਾਰੀ ਦੇ ਦੌਰਾਨ ਕਈ ਵਾਰ ਪੱਤਰਕਾਰਾਂ ‘ਤੇ ਹਮਲੇ ਵੀ ਹੁੰਦੇ ਹਨ। ਸਾਊਦੀ ਅਰਬ ਦਾ ਜਮਾਲ ਖਗੋਸ਼ੀ ਹੋਵੇ ਜਾਂ ਭਾਰਤ ਦੀ ਗੌਰੀ ਲੰਕੇਸ਼। ਸਮੇਂ-ਸਮੇਂ ‘ਤੇ ਪੱਤਰਕਾਰਾਂ ‘ਤੇ ਹਮਲੇ ਜਾਂ ਉਨ੍ਹਾਂ ਦੇ ਕਤਲਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਤਾਕਤਾਂ ਵੱਲੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ, ਇਸੇ ਲਈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।


ਇਸ ਤਰ੍ਹਾਂ ਮਨਾਇਆ ਜਾਂਦਾ ਹੈ ਇਹ ਖਾਸ ਦਿਨ 
1997 ਤੋਂ ਹਰ ਸਾਲ, 3 ਮਈ ਨੂੰ, ਯਾਨੀ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ, ਯੂਨੈਸਕੋ ਗਿਲੇਰਮੋ ਕੈਨੋ ਵਿਸ਼ਵ ਪ੍ਰੈਸ ਆਜ਼ਾਦੀ ਪੁਰਸਕਾਰ ਦਿੰਦਾ ਹੈ। ਇਹ ਉਸ ਸੰਸਥਾ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਪ੍ਰੈੱਸ ਦੀ ਆਜ਼ਾਦੀ ਲਈ ਕੋਈ ਮਹਾਨ ਕੰਮ ਕੀਤਾ ਹੋਵੇ। ਨਾਲ ਹੀ, ਇਸ ਦਿਨ ਸਕੂਲ-ਕਾਲਜ ਵਿਚ ਇਸ ਦੀ ਚਰਚਾ ਅਤੇ ਬਹਿਸ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਦਿਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ ਕਰਵਾਏ ਜਾਂਦੇ ਹਨ।