(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਕ੍ਰਾਈਸਚਰਚ ਨਜਦੀਕ ਵੱਸਦੇ ਪੰਜਾਬੀ ਅੰਮ੍ਰਿਤ ਪਾਲ ਸਿੰਘ ਦੀ ਜਾਨ ਉਸ ਵੇਲੇ ਵਾਲ-ਵਾਲ ਬਚੀ ਜਦੋ ਇੱਕ ਕਾਰ ਉਸ ਦੇ ਬੈੱਡਰੂਮ ਦੀਆ ਕੰਧਾਂ ਚੀਰਦੀ ਹੋਈ ਉਸ ਦੇ ਬੈੱਡ ਕੋਲ ਆਣ ਰੁਕੀ ਜਿੱਥੇ ਉਹ ਸੁੱਤਾ ਪਿਆ ਹੋਇਆ ਸੀ।ਰਿਚਮੰਡ ਦੇ ਉੱਤਰੀ ਏਵਨ ਰੋਡ ‘ਤੇ ਸਵੇਰੇ 3.50 ਵਜੇ ਵਾਪਰੀ ਘਟਨਾ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।
ਜਿੱਥੇ ਗੱਡੀ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਅਮ੍ਰਿਤਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕਾਰ ਉਸ ਥਾਂ ਤੋਂ ਥੋੜ੍ਹੀ ਦੂਰੀ ‘ਤੇ ਰੁਕੀ ਜਿੱਥੇ ਉਹ ਬਿਸਤਰੇ ਸੋ ਰਿਹਾ ਸੀ ਤੇ ਮੈਂ ਚੀਕ ਮਾਰ ਰੋਲਾਂ ਪਾਉਣ ਲੱਗਾ ਕਿ ਬਾਹਰ ਨਿਕਲੋ ਭੁਚਾਲ ਆ ਗਿਆਂ ਪਰ ਫਿਰ ਮੈਂ ਕਾਰ ਨੂੰ ਦੇਖਿਆ ਤੇ ਉਸ ਦੇ ਡਰਾਈਵਰ ਨੂੰ ਬਾਹਰ ਕੱਢਣ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਮੈ ਅਜਿਹਾ ਨਹੀਂ ਕਰ ਸਕਿਆ ਤੇ ਫਿਰ ਬਾਹਰ ਆ ਕੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ। ਅੰਮ੍ਰਿਤਪਾਲ ਨੇ ਦੱਸਿਆਂ ਕੇ ਉਸ ਦੇ ਕਮਰੇ ਦੇ ਨਾਲ ਹੀ ਬਾਥਰੂਮ, ਅਤੇ ਲਿਵਿੰਗ ਰੂਮ ਦਾ ਕਾਫੀ ਨੁਕਸਾਨ ਹੋਇਆਂ ਹੈ।