ਦਰਅਸਲ ਅਮਰੀਕਾ ਦੇ ਸ਼ਿਕਾਗੋ ਚ ਇਕ ਯਾਤਰੀ ਨੇ ਅਚਾਨਕ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਿਆ ਅਤੇ ਜਹਾਜ਼ ਦੇ ਵਿੰਗਜ਼ ਭਾਵ ਪਰਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ । ਹਾਲਾਂਕਿ ਇਸ ਘਟਨਾ ਦੇ ਸਮੇਂ ਨਾ ਤਾਂ ਜਹਾਜ਼ ਅੱਗੇ ਵਧ ਰਿਹਾ ਸੀ ਅਤੇ ਨਾ ਹੀ ਰਨਵੇ ਤੇ ਸੀ ।
ਇਸ ਵਿਅਕਤੀ ਵੱਲੋਂ ਜਿਸ ਤਰ੍ਹਾਂ ਜਹਾਜ਼ ਦੇ ਪਰਾਂ ਉਪਰ ਚਲਿਆ ਗਿਆ ਉਸ ਨੂੰ ਵੇਖ ਕੇ ਸਾਰੇ ਹੀ ਹੈਰਾਨ ਹੋ ਗਏ । ਦੱਸ ਇੱਕ ਜਦੋਂ ਇਹ ਵਿਅਕਤੀ ਪਰਾਂ ਤੇ ਚੱਲ ਰਿਹਾ ਸੀ ਤਾਂ ਉਸ ਸਮੇਂ ਜਹਾਜ਼ ਸ਼ਿਕਾਗੋ ਓ ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੈਕਸੀ ਖੇਤਰ ਤੇ ਖੜ੍ਹਾ ਹੋਇਆ ਸੀ । ਉੱਥੇ ਹੀ ਆ ਰਹੀਆਂ ਖ਼ਬਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਯਾਤਰੀ ਬਾਰੇ ਜਦੋਂ ਪੁਲੀਸ ਨੂੰ ਪਤਾ ਚੱਲਿਆ ਤਾਂ ਪੁਲੀਸ ਨੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਸ਼ਿਕਾਗੋ ਪੁਲੀਸ ਵਿਭਾਗ ਨੇ ਦੱਸਿਆ ਕਿ ਇਹ ਯਾਤਰੀ ਕੈਲੇਫੋਰਨੀਆ ਦਾ ਰਹਿਣ ਵਾਲਾ ਸੀ ।
ਇਹ ਪੁਰਸ਼ ਯਾਤਰੀ ਜਹਾਜ਼ ਚ ਸਵਾਰ ਹੋਣ ਦੇ ਕੁਝ ਦੇਰ ਬਾਅਦ ਹੀ ਐਮਰਜੈਂਸੀ ਗੇਟ ਵੱਲ ਚਲਾ ਗਿਆ ਅਤੇ ਉਸ ਗੇਟ ਨੂੰ ਇਸ ਵਿਅਕਤੀ ਦੇ ਵੱਲੋਂ ਖੋਲ੍ਹ ਦਿੱਤਾ ਗਿਆ । ਗੇਟ ਖੋਲ੍ਹਣ ਤੋਂ ਬਾਅਦ ਇਹ ਵਿਅਕਤੀ ਜਹਾਜ਼ ਤੇ ਪਰ੍ਹਾਂ ਉੱਪਰ ਤੁਰਨਾ ਸ਼ੁਰੂ ਹੋ ਗਿਆ ਤੇ ਜਹਾਜ਼ ਤੇ ਪਰ੍ਹਾਂ ਉੱਪਰ ਜਦੋਂ ਇਹ ਵਿਅਕਤੀ ਤੁਰ ਰਿਹਾ ਸੀ ਤਾਂ ਇਸ ਨੂੰ ਵੇਖ ਕੇ ਕੁਝ ਸਮੇਂ ਲਈ ਜਹਾਜ਼ ਚ ਬੈਠੇ ਯਾਤਰੀ ਡਰ ਗਏ । ਅੱਗੋਂ ਪੁਲੀਸ ਨੇ ਦੱਸਿਆ ਕਿ ਇਹ ਯਾਤਰੀ ਜਹਾਜ਼ ਦੇ ਪਰਾਂ ਤੇ ਏਅਰ ਫੀਲਡ ਤੇ ਹੌਲੀ ਹੌਲੀ ੳੁਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ।
ਪੁਲੀਸ ਮੁਤਾਬਕ ਇਸ ਯਾਤਰੀ ਦਾ ਨਾਂ ਰੈਡੀ ਫਰੈਂਕ ਹੈ । ਹੁਣ ਪੁਲੀਸ ਵੱਲੋਂ ਯਾਤਰੀ ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਗਿਆ ਹੈ ਤੇ ਸ਼ਿਕਾਗੋ ਪੁਲੀਸ ਨੇ ਦੱਸਿਆ ਹੈ ਕਿ ਯਾਤਰੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਤੇ ਸਵਾਰ ਸੀ ਅਤੇ ਸੇਨਡਿਆਗੋ ਤੋਂ ਆ ਰਿਹਾ ਸੀ।