Home » ਬਰੂਸ ਪੁਲਮਨ ਪਾਰਕ ਵਿੱਚ ਹੋਈ ਟੀ-20 ਕ੍ਰਿਕਟ ਲੀਗ ਵਿੱਚ ਈਸਟਰਨ ਕਿੰਗ ਟੀਮ ਰਹੀ ਜੇਤੂ…
Home Page News New Zealand Local News NewZealand

ਬਰੂਸ ਪੁਲਮਨ ਪਾਰਕ ਵਿੱਚ ਹੋਈ ਟੀ-20 ਕ੍ਰਿਕਟ ਲੀਗ ਵਿੱਚ ਈਸਟਰਨ ਕਿੰਗ ਟੀਮ ਰਹੀ ਜੇਤੂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਸਦਰਨ ਕੀਵੀ ਕ੍ਰਿਕਟ ਕਲੱਬ ਵੱਲੋਂ ਕਰਵਾਈ ਟੀ-20 ਕ੍ਰਿਕਟ ਲੀਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ।ਪਿਛਲੇ ਚਾਰ ਹਫ਼ਤੇ ਤੋ ਚੱਲ ਰਹੀ ਇਸ ਲੀਗ ਵਿੱਚ ਕੁੱਲ 16 ਟੀਮਾਂ ਨੇ ਭਾਗ ਲਿਆਂ ਤੇ ਈਸਟਰਨ ਕਿੰਗ ਟੀਮ ਇਸ ਲੀਗ ਦੀ ਜੇਤੂ ਰਹੀ ਅਤੇ ਈਸਟਰਨ ਸਿਟੀ ਰਾਇਲ ਟੀਮ ਉਪ-ਜੇਤੂ ਰਹੀ।ਅੱਜ ਸਵੇਰ ਤੋ ਹੀ ਬਰੂਸ ਪੁਲਮਨ ਪਾਰਕ ਵਿੱਚ ਦਰਸ਼ਕਾਂ ਖਿਡਾਰੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਵੇਖਣ ਨੂੰ ਮਿਲੀ।ਟੀਮਾਂ ਨੂੰ ਇਨਾਮ ਵੰਡ ਕਾਰਵਾਈ ਸਿੱਖ ਗੇਮਾਂ ਦੀ ਟੀਮ ਦਲਜੀਤ ਸਿੰਘ ਸਿੱਧੂ,ਤਾਰਾ ਸਿੰਘ ਬੈਂਸ,ਗੁਰਜਿੰਦਰ ਘੁੰਮਣ,ਇੰਡੋ ਸਪਾਇਸ ਦੇ ਤੀਰਥ ਸਿੰਘ ਅਟਵਾਲ,ਹੈਰੀ ਰਾਣਾ,ਐਮੀ ਮੁਲਤਾਨੀ,ਕੁਲਵਿੰਦਰ ਸਿੰਘ,ਵਿਨੈ ਆਦਿ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ।ਪ੍ਰਬੰਧਕਾਂ ਵੱਲੋਂ ਜਿੱਥੇ ਖਾਣ-ਪੀਣ ਦੇ ਵਧੀਆਂ ਪ੍ਰਬੰਧ ਕੀਤੇ ਗਏ ਸਨ ਉੱਥੇ ਬੱਚਿਆਂ ਲਈ ਬਾਉਂਸੀ ਕਾਸਟਲ ਵੀ ਲਗਾਏ ਗਏ ਸਨ ਜਿੱਥੇ ਬੱਚਿਆਂ ਖੂਬ ਅਨੰਦ ਮਾਣਿਆ।ਅੱਜ ਦੇ ਕ੍ਰਿਕਟ ਲੀਗ ਵਿੱਚ ਭਾਈਚਾਰੇ ਤੋ ਰਘਵੀਰ ਸਿੰਘ ਜੇ ਪੀ,ਨਵਤੇਜ ਰੰਧਾਵਾ,ਬਿਕਰਮਜੀਤ ਮਟਰਾਂ,ਕੁਲਦੀਪ ਸਿੰਘ,ਪਰਮਿੰਦਰ ਪਾਪਾਟੋਏਟੋਏ,ਗੁਰਪ੍ਰੀਤ ਸੈਣੀ,ਅਮਰੀਕ ਸਿੰਘ,ਡੇਲ਼ੀ ਖਬਰ ਦੀ ਪੂਰੀ ਟੀਮ,ਰੇਡੀਓ ਸਪਾਇਸ ਟੀਮ ਵਿਸ਼ੇਸ਼ ਤੌਰ ਤੇ ਪਹੁੰਚੇ।