ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜੀਲੈਂਡ ‘ਚ ਆਉਂਦੇ ਮਹੀਨਿਆਂ ਦੌਰਾਨ ਨਵੇਂ ਵੇਰੀਂਅਟ ਬੀਏ 5 ਵੇਰੀਂਅਟ ਦੇ ਕੋਰੋਨਾ ਕੇਸ ਵਧਣਗੇ ਤੇ ਇਸ ਨਾਲ ਜਿੱਥੇ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵੀ ਵਧੇਗੀ ਤੇ ਉੱਥੇ ਹੀ ਮਹਾਂਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧੇਗੀ ਇਹ ਭਵਿੱਖਬਾਣੀ ਮਹਾਂਮਾਰੀ ਮਾਹਿਰ ਮਾਈਕਲ ਬੇਕਰ ਵੱਲੋਂ ਕੀਤੀ ਗਈ ਹੈ।
ਮਾਈਕਲ ਨੇ ਕਿਹਾ ਕਿ ਬੀਏ 5 ਵੇਰੀਂਅਟ ਓਟੀਰੋਆ ਵਿੱਚ ਫੈਲ ਚੁੱਕਾ ਹੈ ਤੇ ਕਮਿਊਨਿਟੀ ਵਿੱਚ ਇਸ ਦੇ ਕੇਸ ਵੱਧ ਰਹੇ ਹਨ। ਇਸਦੇ ਪਹਿਲੇ ਕੇਸ ਦੀ 1 ਮਈ ਨੂੰ ਪੁਸ਼ਟੀ ਕੀਤੀ ਗਈ ਸੀ। ਉਨ੍ਹਾਂ ਕਿਹਾ ਹੈ ਕਿ ਬੀ ਏ 5 ਉਨ੍ਹਾਂ ਪ੍ਰੇਸ਼ਾਨ ਕਰਨ ਵਾਲੇ ਤੱਥਾਂ ਚੋਂ ਇੱਕ ਹੈ, ਜਿਸ ਕਾਰਨ ਨਿਊਜੀਲੈਂਡ ਵਿੱਚ ਆਉਂਦੇ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਵਧੇਗੀ। ਦੁਨੀਆਂ ਭਰ ਵਿੱਚ ਇਸ ਵੇਲੇ ਬੀਏ 5 ਦੇ ਸਭ ਤੋਂ ਜਿਆਦਾ ਕੇਸ ਮਿਲ ਰਹੇ ਹਨ।