ਅੱਜ ਸਵੇਰੇ ਬੇਅ ਆਫ ਪੈਲੇਂਟੀ ਦੇ ਈਸਟਰਨ ਇਲਾਕੇ ‘ਚ ਹਲਕੇ ਭੁਚਾਲ ਦੇ ਝਟਕੇ ਮਹਿਸੂਸ ਕੀਤਾ ਗਏ ।ਬੇਅ ਆਫ ਪੈਲੇੰਟੀ ਦੇ Whakatane ਇਲਾਕੇ ‘ਚ ਸਵੇਰੇ ਸਾਢੇ 5 ਵਜੇ ਦੇ ਕਰੀਬ ਪਹਿਲੇ ਝਟਕੇ ਲੱਗੇ,ਜਦੋੰਕਿ ਇਸ ਤੋੰ ਬਾਅਦ ਮੁੜ ਤਿੰਨ ਵਾਰ 8 ਵਜੇ ਦੇ ਕਰੀਬ ਝਟਕੇ ਮਹਿਸੂਸ ਕੀਤਵ ਗਏ ।
Whakatane ‘ਚ ਲੱਗੇ ਭੁਚਾਲ ਦੇ ਝਟਕਿਆਂ ਦੀ ਰੈਕਟਰ ਪੈਮਾਨੇ ਤੇ ਤੀਬਰਤਾ 4.3,3.4 ਅਤੇ 2.7 ਰਹੀ । Whakatane ਦੇ ਕਈ ਰਿਹਾਇਸ਼ੀਆਂ ਵੱਲੋੰ ਇਹਨਾਂ ਝਟਕਿਆਂ ਦੀ ਪੁਸ਼ਟੀ ਕੀਤੀ ਗਈ ਹੈ ।ਭੁਚਾਲ ਦੇ ਝਟਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋੰ ਬਚਾਅ ਦੱਸਿਆ ਜਾ ਰਿਹਾ ਹੈ ।