ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਹੋਰ ਪਾਰਟੀਆਂ (AAP Alliances ) ਨਾਲ ਗਠਜੋੜ ਨਹੀਂ ਕਰੇਗੀ। ਉਹ ਦੇਸ਼ ਦੇ 130 ਕਰੋੜ ਲੋਕਾਂ ਨਾਲ ਭਾਈਵਾਲੀ ਕਰਨਾ ਚਾਹੁੰਦੀ ਹੈ। ਨਾਗਪੁਰ ‘ਚ ਇੱਕ ਸਮਾਗਮ ‘ਚ 2024 ਦੀਆਂ ਲੋਕ ਸਭਾ ਚੋਣਾਂ (Lok Sabha Elections 2024) ‘ਚ ਆਮ ਆਦਮੀ ਪਾਰਟੀ ਦੀ ਭੂਮਿਕਾ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ‘ਚ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦੇ ਸਗੋਂ ਭਾਰਤ ਨੂੰ ਦੁਨੀਆ ਦਾ ਨੰਬਰ ਇੱਕ ਦੇਸ਼ ਬਣਾਉਣਾ ਚਾਹੁੰਦੇ ਹਨ।
” ਕਈ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਰਾਸ਼ਟਰੀ ਪੱਧਰ ‘ਤੇ ਕਿਸ ਪਾਰਟੀ ਨਾਲ ਗੱਠਜੋੜ ਕਰਾਂਗਾ। ਮੈਨੂੰ ਨਹੀਂ ਪਤਾ ਕਿ ਰਾਜਨੀਤੀ ਕਿਵੇਂ ਕਰਨੀ ਹੈ। ਮੈਂ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਦੇਸ਼ ਜਿਉਂਦਾ ਰਹੇ। ਮੈਂ ਦੇਸ਼ ਦੇ 130 ਕਰੋੜ ਲੋਕਾਂ ਨਾਲ ਗਠਜੋੜ ਕਰਨਾ ਚਾਹੁੰਦਾ ਹਾਂ ਤਾਂ ਜੋ ਭਾਰਤ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕੇ। “-ਅਰਵਿੰਦ ਕੇਜਰੀਵਾਲ, ਦਿੱਲੀ ਮੁੱਖ ਮੰਤਰੀ
ਭਾਜਪਾ ਦਾ ਨਾਂ ਲਏ ਬਗੈਰ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਇੱਕ ‘ਵੱਡੀ ਪਾਰਟੀ’ ਗੁੰਡਾਗਰਦੀ ਤੇ ਦੰਗਿਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ। ਉਹ ਬਲਾਤਕਾਰੀਆਂ ਦੇ ਸੁਆਗਤ ਲਈ ਜਲੂਸ ਵੀ ਕੱਢ ਰਹੀ ਸੀ। ਅਜਿਹੀ ਗੁੰਡਾਗਰਦੀ ਨਾਲ ਦੇਸ਼ ਨਹੀਂ ਚੱਲ ਸਕਦਾ। ਜੇ ਤੁਸੀਂ ਗੁੰਡਾਗਰਦੀ ਤੇ ਦੰਗੇ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਜਾ ਸਕਦੇ ਹੋ ਪਰ ਜੇ ਤੁਸੀਂ ਵਿਕਾਸ, ਸਕੂਲ-ਹਸਪਤਾਲ ਚਾਹੁੰਦੇ ਹੋ ਤਾਂ ਮੇਰੇ ਨਾਲ ਆਓ। ਅਸੀਂ 130 ਕਰੋੜ ਆਮ ਲੋਕਾਂ ਦਾ ਗਠਜੋੜ ਬਣਾਉਣਾ ਚਾਹੁੰਦੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਫੋਕਸ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਸਗੋਂ ਦੇਸ਼ ਲਈ ਕੰਮ ਕਰਨਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵਰਗੇ ਲੋਕ ਆਪਣਾ ਕਰੀਅਰ ਛੱਡ ਕੇ ਦੇਸ਼ ਦੀ ਸੇਵਾ ਕਰਨ ਆਏ ਹਨ। ਭਾਰਤ ਨੂੰ ਜਲਦੀ ਤੋਂ ਜਲਦੀ ਦੁਨੀਆ ਦਾ ਨੰਬਰ ਵਨ ਦੇਸ਼ ਬਣਾਉਣਾ ਹੈ। ਉਹ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ।
ਮੁਫਤਖੋਰੀ ਦੀ ਰਾਜਨੀਤੀ ‘ਚ ਸ਼ਾਮਲ ਹੋਣ ਦੇ ਦੋਸ਼ ‘ਤੇ ਕੇਜਰੀਵਾਲ ਨੇ ਕਿਹਾ ਕਿ ਜਨਤਾ ਦੀ ਭਲਾਈ ‘ਚ ਖ਼ਰਚ ਹੋਣ ਵਾਲਾ ਪੈਸਾ ਭ੍ਰਿਸ਼ਟਾਚਾਰ ‘ਚ ਚਲਾ ਜਾਂਦਾ ਸੀ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਤੇ ਪੈਸੇ ਦੀ ਬਚਤ ਕਰਕੇ ਉਨ੍ਹਾਂ ਦੀ ਸਰਕਾਰ ਹੁਣ ਲੋਕਾਂ ਨੂੰ ਮੁਫਤ ਬਿਜਲੀ ਅਤੇ ਹੋਰ ਸਹੂਲਤਾਂ ਦੇ ਰਹੀ ਹੈ।