Home » ਦੱਖਣੀ ਆਕਲੈਂਡ ਦੇ ਕੀਆ ਅਰੋਹਾ ਕਾਲਜ ਵਿੱਚ ਵਿਦਿਆਰਥੀ ਦੀ ਹੋਈ ਮੌਤ …
Home Page News New Zealand Local News NewZealand

ਦੱਖਣੀ ਆਕਲੈਂਡ ਦੇ ਕੀਆ ਅਰੋਹਾ ਕਾਲਜ ਵਿੱਚ ਵਿਦਿਆਰਥੀ ਦੀ ਹੋਈ ਮੌਤ …

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਦੇ ਇੱਕ ਸਕੂਲ ਵਿੱਚ ਅੱਜ ਸਵੇਰੇ ਇੱਕ ਮੈਡੀਕਲ ਘਟਨਾ ਤੋਂ ਬਾਅਦ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਘਟਨਾ ਕਲੋਵਰ ਪਾਰਕ ਦੇ ਕਿਆ ਅਰੋਹਾ ਕਾਲਜ ਵਿੱਚ ਸਵੇਰੇ 10.30 ਵਜੇ ਵਾਪਰੀ। ਕਿਆ ਅਰੋਹਾ ਕਾਲਜ ਦੇ ਬੁਲਾਰੇ ਨੇ ਸਵੇਰੇ 11 ਵਜੇ ਦੇ ਮੈਡੀਕਲ ਘਟਨਾ ਦੀ ਪੁਸ਼ਟੀ ਕੀਤੀ ਹੈਅਧਿਆਪਕਾਂ ਵੱਲੋਂ ਸੱਦੀ ਐਮਰਜੈਂਸੀ ਮੀਟਿੰਗ ਤੋ ਬਾਅਦ ਕਿਆ ਅਰੋਹਾ ਕਾਲਜ ਦੇ ਫੇਸਬੁੱਕ ਪੇਜ ‘ਤੇ ਪ੍ਰਿੰਸੀਪਲ ਵਾਈ ਹੇਲੀ ਦੁਆਰਾ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਹੇਲੀ ਨੇ ਕਿਹਾ, ਅਸੀਂ ਸਕੂਲ ਦੇ ਬੱਚਿਆਂ ਨੂੰ ਘਰ ਭੇਜ ਰਹੇ ਹਾਂ ਤੇ ਅੱਜ ਸਕੂਲ ਬੰਦ ਰਹੇਗਾ ਜਾਂਚ ਤੋ ਬਾਅਦ ਅਗਲੇ ਜਾਣਕਾਰੀ ਸਾਂਝੀ ਕਰਾਗੇ।