Home » ਨਿਊਮਾਰਕੀਟ ‘ਚ ਸਟੋਰ ‘ਤੇ ਭੰਨ-ਤੋੜ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ…
India Entertainment • New Zealand Local News • NewZealand

ਨਿਊਮਾਰਕੀਟ ‘ਚ ਸਟੋਰ ‘ਤੇ ਭੰਨ-ਤੋੜ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਨਿਊਮਾਰਕੀਟ ਵਿੱਚ ਹੋਈ ਚੋਰੀ ਤੋਂ ਬਾਅਦ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੂੰ ਅੱਜ ਸਵੇਰੇ ਬ੍ਰੌਡਵੇ ‘ਤੇ ਇੱਕ ਰਿਟੇਲ ਸਟੋਰ ਵਿੱਚ ਚੋਰਾਂ ਦੇ ਇੱਕ ਗਰੁੱਪ ਵੱਲੋਂ ਭੰਨਤੌੜ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਅਤੇ ਪੁਲਿਸ ਪਾਰਟੀ ਦੇ ਪਹੁੰਚਣ ਤੇ ਇਹ ਚੋਰਾਂ ਦਾ ਗਰੁੱਪ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਤੋ ਬਾਅਦ ਇੱਕ ਪੁਲਿਸ ਈਗਲ ਹੈਲੀਕਾਪਟਰ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਓਟਾਰਾ, ਦੱਖਣੀ ਆਕਲੈਂਡ ਵਿੱਚ ਕੈਪਸਟਿਕ ਰੋਡ ‘ਤੇ ਰੁਕਣ ਤੱਕ ਇਸ ਵਿੱਚ ਸ਼ਾਮਲ ਵਾਹਨ ‘ਤੇ ਨਜ਼ਰ ਰੱਖੀ ਗਈ। ਪੁਲਿਸ ਨੇ ਸਾਰੇ ਪੰਜ ਲੋਕਾਂ ਨੂੰ ਲੱਭ ਲਿਆ ਜਿਨਾਂ ਦੀ ਉਮਰ 17 ਤੋਂ 25 ਸਾਲ ਦੇ ਨੌਜਵਾਨ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸਾਰਿਆਂ ‘ਤੇ ਚੋਰੀ ਦੇ ਦੋਸ਼ ਹਨ।