Home » ਸੁਰੱਖਿਆ ਸਬੰਧੀ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਪ੍ਰਮਾਣੂ ਸਮਝੌਤੇ ਦਾ ਕੋਈ ਮਤਲਬ ਨਹੀਂ: ਰਾਇਸੀ
Home Page News India India News

ਸੁਰੱਖਿਆ ਸਬੰਧੀ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਪ੍ਰਮਾਣੂ ਸਮਝੌਤੇ ਦਾ ਕੋਈ ਮਤਲਬ ਨਹੀਂ: ਰਾਇਸੀ

Spread the news

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਸੋਮਵਾਰ ਨੂੰ ਕਿਹਾ ਕਿ ਪਰਮਾਣੂ ਸਮਝੌਤੇ ਨੂੰ ਬਹਾਲ ਕਰਨ ਲਈ ਕਿਸੇ ਵੀ ਰੋਡਮੈਪ ਨੂੰ ਉਦੋਂ ਹੀ ਅੱਗੇ ਵਧਾਇਆ ਜਾਵੇਗਾ ਜਦੋਂ ਅੰਤਰਰਾਸ਼ਟਰੀ ਨਿਰੀਖਕ ਦੇਸ਼ ਵਿਚ ਅਣਐਲਾਨੀ ਥਾਵਾਂ ਤੋਂ ਯੂਰੇਨੀਅਮ ਦੇ ਕਣਾਂ ਦੀ ਖੋਜ ਬਾਰੇ ਆਪਣੀ ਜਾਂਚ ਬੰਦ ਕਰ ਦੇਣਗੇ। ਰਾਇਸੀ ਨੇ ਰਾਸ਼ਟਰਪਤੀ ਵਜੋਂ ਆਪਣਾ ਇੱਕ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਇਜ਼ਰਾਈਲ ਨੂੰ ਧਮਕੀ ਵੀ ਦਿੱਤੀ। ਉਨ੍ਹਾਂ ਨੇ ਸਖ਼ਤ ਰੁਖ਼ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਈਰਾਨ ਦੀ ਅਰਥ ਵਿਵਸਥਾ ਅਤੇ ਮੁਦਰਾ ਰਿਆਲ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਬੇਹਾਲ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਈਰਾਨ ਵਿਚ ਅਣਐਲਾਨੀਆਂ ਥਾਵਾਂ ‘ਤੇ ਮਿਲੇ ਮਨੁੱਖ ਦੁਆਰਾ ਬਣਾਏ ਯੂਰੇਨੀਅਮ ਦੇ ਕਣਾਂ ਦੇ ਬਾਰੇ ਵਿਚ ਈਰਾਨ ਕੋਲੋਂ ਜਵਾਬ ਮੰਗਿਆ ਹੈ। ਅਮਰੀਕੀ ਖੁਫੀਆ ਏਜੰਸੀਆਂ, ਪੱਛਮੀ ਦੇਸ਼ਾਂ ਅਤੇ ਆਈ.ਏ.ਈ.ਏ. ਨੇ ਕਿਹਾ ਹੈ ਕਿ ਈਰਾਨ 2003 ਤੱਕ ਸੰਗਠਿਤ ਤਰੀਕੇ ਨਾਲ ਪ੍ਰਮਾਣੂ ਹਥਿਆਰ ਪ੍ਰੋਗਰਾਮ ‘ਤੇ ਕੰਮ ਕਰ ਰਿਹਾ ਸੀ। ਹਾਲਾਂਕਿ ਈਰਾਨ ਪ੍ਰਮਾਣੂ ਹਥਿਆਰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਰਾਇਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸੁਰੱਖਿਆ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਸਮਝੌਤਾ ਅਰਥਹੀਣ ਹੈ।” ਇਸ ਦੌਰਾਨ ਰਾਇਸੀ ਨੇ ਇਜ਼ਰਾਈਲ ਨੂੰ ਧਮਕੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਸ਼ਟ ਕਰਨ ਦੀਆਂ ਧਮਕੀਆਂ ਨੂੰ ਅੰਜ਼ਾਮ ਦੇਣ ਦਾ ਫੈਸਲਾ ਕਰਦਾ ਹੈ, ਤਾਂ ਯਹੂਦੀ ਸ਼ਾਸਨ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।