ਇੱਟਾਂ ਦੇ ਭੱਠੇ ਵਿੱਚ ਕੱਚੀਆਂ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਕੁਝ ਦਿਨ ਪਹਿਲਾਂ ਪਾਣੀ ਦੀ ਟੈਂਕੀ ਬਣਾਈ ਗਈ ਸੀ, ਜਿਸ ਦੀ ਉਚਾਈ 8 ਫੁੱਟ ਅਤੇ ਚੌੜਾਈ 6 ਫੁੱਟ ਸੀ। ਕੱਲ੍ਹ ਸ਼ਾਮ ਨੂੰ ਕੁਝ ਔਰਤਾਂ ਟੈਂਕੀ ਦੇ ਪਾਣੀ ਨਾਲ ਕੱਪੜੇ ਧੋ ਰਹੀਆਂ ਸਨ ਅਤੇ ਬੱਚੇ ਪਾਣੀ ਦੀ ਟੈਂਕੀ ‘ਚ ਨਹਾ ਰਹੇ ਸਨ, ਇਸ ਦੌਰਾਨ ਪਾਣੀ ਦੇ ਤੇਜ਼ ਦਬਾਅ ਕਾਰਨ ਪਾਣੀ ਦੀ ਟੈਂਕੀ ਫਟ ਗਈ, ਜਿਸ ਕਾਰਨ ਟੈਂਕੀ ਨੂੰ ਲੱਗੀਆਂ ਇੱਟਾਂ ਲੱਗਣ ਕਾਰਨ ਦੋ ਔਰਤਾਂ ਜ਼ਖਮੀ ਹੋ ਗਈਆਂ ਅਤੇ 2 ਲੜੀਆਂ ਦੀ ਉਸੇ ਸਮੇਂ ਮੌਤ ਹੋ ਗਈ ਅਤੇ ਦੋ ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।ਸਾਰਿਆਂ ਨੂੰ ਇਲਾਜ ਲਈ ਹਰਿਆਣਾ ਦੇ ਅਗਰੋਹਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੋ ਔਰਤਾਂ ਅਤੇ ਦੋ ਬੱਚੇ ਅਜੇ ਵੀ ਜ਼ੇਰੇ ਇਲਾਜ ਹਨ।
ਮ੍ਰਿਤਕਾਂ ਦੀ ਪਹਿਚਾਣ ਮਨੀਸ਼ਾ ਕੁਮਾਰੀ ਉਮਰ 19 ਸਾਲ ਅਤੇ ਇਮਾਰਤੀ ਕੁਮਾਰੀ ਉਮਰ 16 ਸਾਲ ਵੱਜੋਂ ਹੋਈ ਹੈ।