ਕੈਨੇਡੀਅਨ ਰੈਪਰ- ਗਾਇਕ ਡਰੇਕ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੋਸਤੀ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਖਬਰਾਂ ਮੁਤਾਬਿਕ ਹਾਲ ਹੀ ਵਿੱਚ ਕੈਨੇਡੀਅਨ ਰੈਪਰ ਵੱਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੇ ਕਿਸੀ ਗੀਤ ਨੂੰ ਲੈ ਕੇ ਖੁਲਾਸਾ ਕੀਤਾ ਹੈ।ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੁਣਾ ਦੱਸਿਆ ਕਿ ਸਿੱਧੂ ਪ੍ਰਤੀ ਦੁੱਖ ਜ਼ਾਹਿਰ ਕਰਨ ਲਈ ਕੈਨੇਡੀਅਨ ਰੈਪਰ ਡਰੇਕ ਦਾ ਫੋਨ ਆਇਆ। ਇਸ ਗੱਲਬਾਤ ਦੌਰਾਨ ਡਰੇਨ ਨੇ ਬਲਕੌਰ ਸਿੰਘ ਨੂੰ ਆਪਣੇ ਦੋਵਾਂ ਦੇ ਗੀਤ ਬਾਰੇ ਵੀ ਦੱਸਿਆ।
