ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪ੍ਰਸਿੱਧ ਗਾਇਕ ਜਸਟਿਨ ਬੀਬਰ ਨੇ ਹਾਲ ਹੀ ਵਿੱਚ ਆਪਣਾ ਜਸਟਿਸ ਟੂਰ ਹੇਠ ਹੋਣ ਵਾਲਾ ਨਿਊਜ਼ੀਲੈਂਡ ਸ਼ੋਅ ਅਧਿਕਾਰਤ ਤੌਰ ‘ਤੇ ਰੱਦ ਕਰ ਦਿੱਤਾ ਹੈ।ਕੈਨੇਡੀਅਨ ਸਟਾਰ ਨੇ ਪਹਿਲਾ ਦਸੰਬਰ 2022 ਵਿੱਚ ਸ਼ੋਅ ਪਰ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ।ਫਿਰ 2023 ਦੀ ਤਰੀਕ ਰੱਖੀ ਗਈ ਸੀ ਜਿਸਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ।ਪਰ ਹੁਣ ਫਰੰਟੀਅਰ ਟੂਰਿੰਗ ਦਾ ਕਹਿਣਾ ਹੈ ਕਿ ਹੁਣ ਸ਼ੋਅ ਨਹੀ ਹੋਣਗੇ।
ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਸਟਿਨ ਬੀਬਰ ਦਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਜਸਟਿਸ ਟੂਰ ਰੱਦ ਕਰ ਦਿੱਤਾ ਗਿਆ ਹੈ।”ਆਧਿਕਾਰਿਕ ਟਿਕਟਿੰਗ ਆਊਟਲੇਟਾਂ ਰਾਹੀਂ ਖਰੀਦੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਸ਼ੋਅ ਟਿਕਟਿੰਗ ਏਜੰਸੀ ਤੋਂ ਸਿੱਧਾ ਰਿਫੰਡ ਮਿਲੇਗਾ।