Home » ਨਵੰਬਰ 1984 ਸਿੱਖ ਕਤਲੇਆਮ ਮਾਮਲੇ ਵਿਚ ਸੀ ਬੀ ਆਈ ਨੇ ਟਾਈਟਲਰ ਦੀ ਆਵਾਜ਼ ਦਾ ਲਿਆ ਨਮੂਨਾ…
Home Page News India India News

ਨਵੰਬਰ 1984 ਸਿੱਖ ਕਤਲੇਆਮ ਮਾਮਲੇ ਵਿਚ ਸੀ ਬੀ ਆਈ ਨੇ ਟਾਈਟਲਰ ਦੀ ਆਵਾਜ਼ ਦਾ ਲਿਆ ਨਮੂਨਾ…

Spread the news

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਸੀਬੀਆਈ ਸਾਹਮਣੇ ਪੇਸ਼ ਹੋਏ।  ਟਾਈਟਲਰ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਸਿੱਖ-ਕਤਲੇਆਮ ਨਾਲ ਜੁੜੇ ਇੱਕ ਮਾਮਲੇ ਨੂੰ ਆਪਣੀ ਆਵਾਜ਼ ਦਾ ਸੈਂਪਲ ਦਿੱਤਾ । ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਅਗਲੇਰੀ ਕਾਰਵਾਈ ਜਾਰੀ ਹੈ।
ਸੀਬੀਆਈ ਅਧਿਕਾਰੀ ਦਾ ਕਹਿਣਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕੁਝ ਸਬੂਤ ਸਾਹਮਣੇ ਆਏ ਹਨ। ਇਸ ਕਾਰਨ 39 ਸਾਲ ਪੁਰਾਣੇ ਮਾਮਲੇ ‘ਚ ਟਾਈਟਲਰ ਦੀ ਆਵਾਜ਼ ਦਾ ਸੈਂਪਲ ਲਿਆ ਗਿਆ ਹੈ। ਇਸੇ ਲਈ ਉਸ ਨੂੰ ਸੀਬੀਆਈ ਦਫ਼ਤਰ ਬੁਲਾਇਆ ਗਿਆ।  ਪੁਲ ਬੰਗਸ਼ ਇਲਾਕੇ ‘ਚ ਹੋਏ ਦੰਗਿਆਂ ‘ਚ ਕਥਿਤ ਤੌਰ ‘ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਜਿਕਰਯੋਗ ਹੈ ਕਿ ਟਾਈਟਲਰ ਵਿਰੁੱਧ ਮੰਜੀਤ ਸਿੰਘ ਜੀਕੇ ਵਲੋਂ ਕੁਝ ਸੀ ਡੀ ਜਾਰੀ ਕੀਤੀਆਂ ਸਨ । ਇਨ੍ਹਾਂ ਵਿਚ ਟਾਈਟਲਰ 100 ਤੋਂ ਵੱਧ ਸਿੱਖਾਂ ਦੇ ਕਤਲ ਦੀ ਗੱਲ ਮੰਨ ਰਿਹਾ ਸੀ । ਜਿਸ ਖਿਲਾਫ ਸੀ ਬੀ ਆਈ ਨੇ ਕੇਸ ਦਰਜ਼ ਕੀਤਾ ਸੀ । ਇਸੇ ਮਾਮਲੇ ਵਿਚ ਅਜ ਮੰਜੀਤ ਸਿੰਘ ਜੀਕੇ ਕੋਲੋਂ ਵੀਂ ਤਕਰੀਬਨ ਡੇਢ ਘੰਟੇ ਤਕ ਪੁੱਛਗਿੱਛ ਕੀਤੀ ਗਈ ਹੈ । ਉਨ੍ਹਾਂ ਨੇ ਪੁੱਛਗਿੱਛ ਮਗਰੋਂ ਟਾਈਟਲਰ ਦੇ ਗ੍ਰਿਫਤਾਰ ਹੋਣ ਦੀਆਂ ਸੰਭਾਵਨਾ ਪ੍ਰਗਟ ਕੀਤੀ ਹੈ ।