Home » ਨਾਪੂਰਨਾ ਪ੍ਰਬਤ ਦੀ ਟੀਸੀ ‘ਤੇ ਨੇਪਾਲੀ ਬਚਾਓ ਦਲ ਨੇ ਬਚਾਈ ਬਲਜੀਤ ਕੌਰ ਦੀ ਜਾਨ…
Home Page News India India News

ਨਾਪੂਰਨਾ ਪ੍ਰਬਤ ਦੀ ਟੀਸੀ ‘ਤੇ ਨੇਪਾਲੀ ਬਚਾਓ ਦਲ ਨੇ ਬਚਾਈ ਬਲਜੀਤ ਕੌਰ ਦੀ ਜਾਨ…

Spread the news

ਦੇਸ਼ ਦੀ ਉੱਘੀ ਪ੍ਰਬਤਾਰੋਹੀ ਲੜਕੀ ਬਲਜੀਤ ਕੌਰ ਨੂੰ  ਆਪਣੀ ਮਾਊਂਟ ਅੰਨਾਪੂਰਨਾ ਮੁਹਿੰਮ ਦੌਰਾਨ ਆਕਸੀਜਨ ਦੀ ਘਾਟ ਕਰਕੇ  ਮੌਤ ਨਾਲ ਜੂਝਦੀ ਨੂੰ ਨੇਪਾਲ ਦੇ ਬਚਾਅ ਦਲਾਂ ਨੇ ਹੈਲੀਕਾਪਟਰ ਦੀ ਰਾਹੀਂ ਕਾਠਮੰਠੂ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਹਿਮਾਚਲ ਦੇ ਸੋਲਨ ਨੇੜਲੇ ਪਿੰਡ ਮਮਲੀਗ ਦੀ ਜੰਮਪਲ ਬਲਜੀਤ ਕੌਰ ਵਿਸ਼ਵ ਦੀ 10ਵੀਂ ਸਭ ਤੋਂ ਉੱਚੀ ਪ੍ਰਬਤ ਚੋਟੀ ਅੰਨਾਪੂਰਨਾ (8091 ਮੀ.) ਨੂੰ ਬਿਨਾ ਆਕਸੀਜਨ ਦੀ ਸਹਾਇਤਾ ਲਏ ਸਰ ਕਰਨ ਦਾ ਨਵਾਂ ਰਿਕਾਰਡ ਬਣਾਉਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਉਹ 2022 ਵਿਚ ਦੁਨੀਆ ਦੀ ਸਭ ਤੋਂ ਉੱਚੀ ਪ੍ਰਬਤ ਚੋਟੀ ਮਾਊਂਟ ਐਵਰੈਸਟ 8848 ਮੀ.) ਸਮੇਤ 8000 ਮੀ. ਤੋਂ ਵੱਧ ਉਚਾਈ ਵਾਲੀਆਂ ਅੰਨਾਪੂਰਨਾ, ਕੰਚਨਜੰਗਾ, ਲਹੋਤਸੇ ਅਤੇ ਮਾਊਂਟ ਮਕਾਲੂ ਸਰ ਕਰ ਚੁੱਕੀ ਹੈ ਜੋ ਉਸਨੇ ਆਕਸੀਜਨ ਦੀ ਵਰਤੋਂ ਕਰਦਿਆਂ ਜਿੱਤੀਆਂ। ਪਰ ਬਲਜੀਤ ਕੌਰ ਨੂੰ ਇਨਹਾਂ ਚੋਟੀਆਂ ਨੂੰ ਬਿਨਾ ਆਕਸੀਜਨ ਦੀ ਸਹਾਇਤਾ ਲਏ ਮੁੜ ਜਿੱਤਣ ਦਾ ਜਨੂੰਨ ਸੀ ਜਿਸ ਤਹਿਤ ਉਹ 8163 ਮੀ. ਉੱਚੀ ਪਹਾੜੀ ਮਾਊਂਟ ਮਨਾਸਲੂ ਨੂੰ ਵੀ  30/09/22 ਨੂੰ ਬਿਨਾ ਆਕਸੀਜਨ ਸਰ ਕਰ ਚੁੱਕੀ ਸੀ। ਬਲਜੀਤ ਕੌਰ ਦੀ ਅੰਨਾਪੂਰਨਾ ਪ੍ਰਬਤਾਰੋਹਣ ਮੁਹਿੰਮ ਨਾਲ ਜੁੜੇ ਪ੍ਰਬੰਧਕਾਂ ਦਾ ਦੱਸਣਾ ਹੈ ਕਿ ਬਲਜੀਤ ਕੌਰ ਨੇ ਅੰਨਾਪੂਰਨਾ ਦਾ ਸ਼ਿਖਰ ਤਾਂ ਛੂਹ ਲਿਆ ਸੀ ਪਰ ਵਾਪਸੀ ਮੌਕੇ 7300 ਮੀ. ਦੀ ਉਚਾਈ ‘ਤੇ ਆਕਸੀਜਨ ਦੀ ਘਾਟ ਨਾਲ ਉਸਦਾ ਸਾਹ ਉਖੜਨ ਲੱਗਾ ਤਾਂ ਸਾਥੀ ਸ਼ੇਰਪਾ ਨੇ ਹੇਠਲੇ ਬੇਸ ਕੈਂਪ ਵਿਚੋਂ ਆਕਸੀਜਨ ਸਿਲੰਡਰ ਲਿਆਉਣ ਦੀ ਕੋਸ਼ਿਸ ਕੀਤੀ ਜਿਸ ਵਿਚ ਹੋਈ ਦੇਰੀ ਨੇ ਬਲਜੀਤ ਕੌਰ ਦੀ ਜਾਨ ਖਤਰੇ ਵਿਚ ਪਾ ਦਿੱਤੀ। ਏਨੇ ਨੂੰ ਬਲਜੀਤ ਕੌਰ ਦਾ ‘ਮੈਨੂੰ ਬਚਾਓ’ ਦੀ ਅਪੀਲ ਤੋਂ ਬਾਅਦ ਮੁਹਿੰਮ ਆਯੋਜਕਾਂ ਨਾਲ ਰੇਡੀਓ ਸੰਪਰਕ ਟੁੱਟ ਗਿਆ । ਨੇਪਾਲੀ ਬਚਾਓ ਦਲ ਨੇ ਜੀ.ਪੀ.ਐਸਪ ਦੀ ਮਦਦ ਨਾਲ ਬਲਜੀਤ ਦੀ ਨਿਸ਼ਾਨਦੇਹੀ ਕੀਤੀ ਅਤੇ ਬੇਸੁਧ ਬਲਜੀਤ ਨੂੰ ਕਾਠਮੰਡੂ ਦੇ ਹਸਪਤਾਲ ਵਿਚ ਪਹੁੰਚਾਇਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਸੀਂ ਬਲਜੀਤ ਕੌਰ ਦੀ ਹਸਪਤਾਲ ਵਿਚ ਜੇਰੇ ਇਲਾਜ ਦੀ ਤਸਵੀਰ ਵੀ ਸਾਂਝੀ ਕਰ ਰਹੇ ਹਾਂ।
ਆਪਣੀ ਇਸ ਬਿਨਾ ਆਕਸੀਜਨ ਵਾਲੀ ਪ੍ਰਬਤਰੋਹੀ ਮੁਹਿੰਮ ਦੌਰਾਨ ਉਹ ਮੇਰੇ ਨਾਲ ਲਗਾਤਾਰ ਜੁੜੀ ਰਹੀ 14-15 ਅਪ੍ਰੈਲ ਤੱਕ ਵੀ ਬਲਜੀਤ ਦੀ ਸ਼ੋਸਲ ਮੀਡੀਆ ‘ਤੇ ਗਤੀਵਿਧੀ ਹੁੰਦੀ ਰਹੀ। ਮੇਰੇ ਸਮੇਤ ਉਸਦੇ ਬਹੁਤੇ ਜਾਣਕਾਰਾਂ, ਸਾਥੀਆਂ ਅਤੇ ਸਪਾਂਸਰਾਂ ਨੇ ਬਲਜੀਤ ਵਲੋਂ ਬਿਨਾ ਆਕਸੀਜਨ ਦੇ ਵਿਸ਼ਵ ਦੀਆਂ ਉੱਚੀਆ ਚੋਟੀਆਂ ਸਰ ਕਰਨ ਦੇ ਵਿਚਾਰ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਗਿਆ ਸਾਰੇ ਵਿਸ਼ਵ ਦੀ ਪ੍ਰਸਿੱਧ ਪ੍ਰਬਤਰੋਹੀ ਬਲਜੀਤ ਕੌਰ ਦੀ ਸੁਖ ਸਲਾਮਤੀ ਚਾਹੁੰਦੇ ਸਨ ਅਤੇ ਬਲਜੀਤ ਵਲੋਂ ਬਿਨਾ ਆਕਸੀਜਨ ਦੇ ਉੱਚੇ ਪਹਾੜ ਸਰ ਕਰਨ ਦੇ ਖਤਰੇ ਦੇ ਹਾਮੀ ਨਹੀਂ ਬਣਨਾ ਚਾਹੁੰਦੇ ਸਨ। ਪਰ ਬਲਜੀਤ ਨੇ ਕਿਸੇ ਦੀ ਨਹੀਂ ਸੁਣੀ। ਉੱਚੇ ਸ਼ਿਖਰ ਜਿੱਤਦੀ-ਜਿੱਤਦੀ ਉਹ ਗਲੇਸ਼ੀਅਰਾਂ ਨਾਲ ਮੱਥਾ ਲਾਉਂਦੀ ਹੋਈ ਇਕ ਵਾਰ ਫਿਰ ਜਾਨਲੇਵਾ ਖਤਰਿਆਂ ਨੂੰ ਪਛਾੜ ਗਈ।
ਸਰਕਾਰਾਂ ਨੌਜਵਾਨਾਂ ਲਈ ਬੜਾ ਕੁਝ ਕਰਨ ਦੀਆਂ ਡੀਗਾਂ ਹਮੇਸ਼ਾ ਮਾਰਦੀਆਂ ਹਨ ਪਰ ਬਲਜੀਤ ਕੌਰ ਜੋ ਗ੍ਰੈਜੂਏਟ ਹੋਣ ਦੇ ਨਾਲ ਨਾਲ ਇਕ ਸਫਲ ਪ੍ਰਬਤਾਰੋਹੀ, ਇਕ ਜਿਮ ਟਰੈਨਰ, ਇਕ ਕਾਬਲ ਯੋਗਾ ਅਤੇ ਮੈਡੀਟੇਸ਼ਨ ਟੀਚਰ ਅਤੇ ਅਲਟਰਾ ਮੈਰਾਥਨ ਰਨਰ ਹੈ ਲਈ ਪਿਛਲੀ ਜੈਰਾਮ ਠਾਕੁਰ ਸਰਕਾਰ, ਹੁਣ ਦੀ ਸੁਖਵਿੰਦਰ ਸੁਖੂ ਸਰਕਾਰ ਤੋਂ ਕੁਝ ਨਹੀਂ ਸਰਿਆ।ਉਹ ਦਿੱਲੀ ਵਿਚ ਹਿਮਾਚਲ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਮਿਲੀ ਪਰ ਕਿਸੇ ਨੇ ਇਸ ਹੋਣਹਾਰ ਅਤੇ ਲੜਕੀਆਂ ਪ੍ਰੇਰਰਨਾ ਬਣੀ ਬਲਜੀਤ ਕੌਰ ਨੂੰ ਰੁਜਗਾਰ ਦੇਣ ਦੀ ਹਾਮੀ ਨਹੀਂ ਭਰੀ। ਜੇਕਰ  ਹਿਮਾਚਲ ਸਰਕਾਰ ਨੇ ਉਸਂਨੂੰ ਨੌਕਰੀ ਦਿੱਤੀ ਹੁੰਦੀ ਤਾਂ ਉਹ ਪ੍ਰਬਤਾਰੋਹਣ ਜਿਹੇ ਜਾਨ ਜੋਖਿਮ ਵਿਚ ਪਾਉਣ ਵਾਲੇ ਸਫ਼ਰ ਦੀ ਪਾਂਧੀ ਬਣਨ ਲਈ ਮਜਬੂਰ ਨਾ ਹੁੰਦੀ।