ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਮੁੜ ਪੈਰੋਲ ਮਿਲਣ ਦੀ ਚਰਚਾ ਸ਼ੁਰੂ ਹੋ ਗਈ ਹੈ। ਚਰਚਾ ਹੈ ਕਿ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਇਹ ਪੈਰੋਲ ਵੀ ਕੱਟ ਸਕਦਾ ਹੈ। ਉਸ ਦੇ 29 ਅਪ੍ਰੈਲ ਤੋਂ ਪਹਿਲਾਂ ਸਾਹਮਣੇ ਆਉਣ ਦੀ ਚਰਚਾ ਹੈ। ਕਿਉਂਕਿ 29 ਅਪ੍ਰੈਲ ਡੇਰੇ ਦਾ ਸਥਾਪਨਾ ਦਿਵਸ ਹੈ। ਇਸ ਦੇ ਨਾਲ ਹੀ ਇਸ ਦਿਨ ਜਾਮ-ਏ-ਇਨਸਾ ਦੀ ਸ਼ੁਰੂਆਤ ਕੀਤੀ ਗਈ। ਅਜਿਹੇ ‘ਚ ਸਿਰਸਾ ਅਤੇ ਹੋਰ ਡੇਰਿਆਂ ‘ਚ ਸਥਾਪਨਾ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਯੂਪੀ ਦੇ ਬਾਗਪਤ ਪ੍ਰਸ਼ਾਸਨ ਵੱਲੋਂ ਰਿਪੋਰਟ ਭੇਜੀ ਗਈ ਹੈ। ਪੈਰੋਲ ‘ਚ ਕੋਈ ਅੜਚਨ ਨਾ ਆਉਣ ‘ਤੇ ਡੇਰਾ ਸੱਚਾ ਸੌਦਾ ਸਿਰਸਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰੇ ਦੀ ਇੱਕ ਟੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਪੁੱਜਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਡੇਰਾ ਮੁਖੀ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਆਇਆ ਸੀ ਅਤੇ ਮਾਰਚ ‘ਚ ਵਾਪਸ ਆਇਆ ਸੀ।
ਡੇਰਾ ਮੁਖੀ ਨੂੰ ਪਹਿਲੀ ਵਾਰ ਸਾਲ 2022 ਵਿੱਚ 7 ਫਰਵਰੀ ਨੂੰ ਪੰਜਾਬ ਅਤੇ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ 21 ਦਿਨਾਂ ਦੀ ਛੁੱਟੀ ਮਿਲੀ ਸੀ। ਇਸ ਦੌਰਾਨ ਉਹ ਗੁਰੂਗ੍ਰਾਮ ਡੇਰੇ ‘ਚ ਰਹੇ। ਇਸ ਤੋਂ ਬਾਅਦ ਉਸ ਨੂੰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ। ਉਦੋਂ ਉਹ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਸੀ। ਅਕਤੂਬਰ 2022 ‘ਚ ਰਾਮ ਰਹੀਮ ਫਿਰ 40 ਦਿਨਾਂ ਲਈ ਪੈਰੋਲ ‘ਤੇ ਆਇਆ ਸੀ। ਉਸ ਨੂੰ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ।