Home » ਕੈਨੇਡੀਅਨ ਪਾਸਪੋਰਟ ਦਾ ਆਇਆ ਨਵਾਂ ਡਿਜ਼ਾਈਨ, ਕਈ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ…
Home Page News India World World News

ਕੈਨੇਡੀਅਨ ਪਾਸਪੋਰਟ ਦਾ ਆਇਆ ਨਵਾਂ ਡਿਜ਼ਾਈਨ, ਕਈ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ…

Spread the news

ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਅਤੇ ਸੋਸ਼ਲ ਡਿਵੈਲਪਮੈਂਟ ਮਿਨਿਸਟਰ ਕਰੀਨਾ ਗੋਲ੍ਡ ਨੇ ਬੁੱਧਵਾਰ ਨੂੰ ਕੈਨੇਡੀਅਨ ਪਾਸਪੋਰਟ ਦਾ ਨਵਾਂ ਡਿਜ਼ਾਈਨ ਲੌਂਚ ਕੀਤਾ ਹੈ। ਨਵੇਂ ਡਿਜ਼ਾਈਨ ਵਾਲੇ ਕੈਨੇਡੀਅਨ ਪਾਸਪੋਰਟਾਂ ਦੀ ਛਪਾਈ ਇਸ ਗਰਮੀਆਂ ਦੌਰਾਨ ਸ਼ੁਰੂ ਹੋ ਜਾਵੇਗੀ , ਕੈਨੇਡੀਅਨ ਪਾਸਪੋਰਟ ਤੇ ਮੈਪਲ ਲੀਫ ਦੇ ਨਾਲ ਇੱਕ ਨਵੇਂ ਕਵਰ ਡਿਜ਼ਾਈਨ ਤੋਂ ਇਲਾਵਾ, ਪਾਸਪੋਰਟ ਦੇ ਅੰਦਰਲੇ ਪੰਨਿਆਂ ਵਿੱਚ ਕੈਨੇਡਾ ਦੇ ਵਿਭਿੰਨ ਲੋਕਾਂ, ਲੈਂਡਸਕੇਪਾਂ, ਜੰਗਲੀ ਜੀਵਣ ਅਤੇ ਚਾਰ ਮੌਸਮਾਂ ਨੂੰ ਉਜਾਗਰ ਕਰਨ ਵਾਲੀ ਕਲਾਕਾਰੀ ਸ਼ਾਮਲ ਹੈ ਜੋ ਸਿਰਫ ਅਲਟਰਾਵਾਇਲਟ ਰੋਸ਼ਨੀ ਵਿੱਚ ਦਿਖਾਈ ਦੇਵੇਗੀ। ਨਿਜੀ ਜਾਣਕਾਰੀ ਵਾਲੇ ਪੰਨੇ ਨੂੰ ਪੌਲਿਕਾਰਬੋਨੇਟ ਨਾਲ ਬਣਾਇਆ ਗਿਆ ਹੈ, ਜੋ ਕਿ ਲੰਬੇ ਸਮੇਂ ਤੱਕ ਚੱਲ ਸਕਦਾ ਹੈ। ਪਾਸਪੋਰਟ ਚ ਨਿਜੀ ਜਾਣਕਾਰੀ ਛਾਪਣ ਲਈ ਸਿਆਹੀ ਦੀ ਬਜਾਏ ਲੇਜ਼ਰ ਦਾ ਇਸਤੇਮਾਲ ਕੀਤਾ ਗਿਆ ਹੈ।