Home » ਇਟਲੀ ‘ਚ ਟਾਂਡਾ ਉੜਮੁੜ ਨਾਲ ਸਬੰਧਿਤ ਪੰਜਾਬੀ ਨੌਜਵਾਨ ਬਣਿਆ ਪਾਇਲਟ…
Home Page News India World World News

ਇਟਲੀ ‘ਚ ਟਾਂਡਾ ਉੜਮੁੜ ਨਾਲ ਸਬੰਧਿਤ ਪੰਜਾਬੀ ਨੌਜਵਾਨ ਬਣਿਆ ਪਾਇਲਟ…

Spread the news

ਇਟਲੀ ਵਿਚ ਪੰਜਾਬੀਆਂ ਨੇ ਹਰ ਪਾਸੇ ਆਪਣੀ ਮਿਹਨਤ ਸਦਕਾ ਬੱਲੇ ਬੱਲੇ ਕਰਵਾਈ ਪਈ ਏ,ਅੱਜ ਇੱਕ ਹੋਰ ਪੰਜਾਬੀ  ਨੇ ਆਪਣੀ ਮਿਹਨਤ ਨਾਲ ਜਿਥੇ ਆਪਣੇ ਪਿਤਾ ਮਨਮੋਹਨ ਸਿੰਘ ਸਪੁੱਤਰ ਮਾਸਟਰ ਤੇਜਾ ਸਿੰਘ  ਆਪਣੀ ਮਾਂ ਦਾ ਲਾਡਲਾ ਅਤੇ ਭੈਣ ਦੇ ਬਹੁਤ ਪਿਆਰੇ ਵੀਰ ਮਨਪ੍ਰੀਤ ਸਿੰਘ ਨੇ  ਉਨ੍ਹਾਂ ਦਾ ਨਾਮ ਚਮਕਾਇਆ ਹੈ, ਉਥੇ ਹੀ ਆਪਣੇ ਪੰਜਾਬ ਦਾ ਨਾਮ ਆਪਣੇ ਸ਼ਹਿਰ ਦਾ ਨਾਮ  ਅਤੇ ਆਪਣੇ ਪਿੰਡ ਦਾ ਨਾਮ ਚਮਕਾਇਆ ਹੈ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਦੇ ਪਿਤਾ ਮਨਮੋਹਨ ਸਿੰਘ ( ਪ੍ਰੀਤ ਸੈਣੀ ਫੋਟੋਗ੍ਰਾਫਰ ਕਾਰਪੀ ਮੋਧਨਾ) ਨੇ ਦੱਸਿਆ ਕਿ ਉਂਨ੍ਹਾਂ ਦਾ ਹੋਣਹਾਰ ਸਪੁੱਤਰ ਮਨਪ੍ਰੀਤ ਜੋ ਕਿ ਬਚਪਨ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਬਚਪਨ ਤੋਂ ਪਾਇਲਟ ਬਣਨ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ, ਵਰਣਨਯੋਗ ਹੈ ਕਿ ਪ੍ਰੀਤ ਸੈਣੀ ਜੀ ਜੋ ਕਿ ਪੰਜਾਬ ਦੇ ਟਾਂਡਾ ਸ਼ਹਿਰ ਦੇ ਲਾਗੇ ਮੂਨਕਾਂ ਪਿੰਡ ਤੋਂ ਹਨ, ਉਹ ਮੂਨਕਾਂ ਪਿੰਡ ਜਿਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ,  ਉਨ੍ਹਾਂ ਨੇ ਦੱਸਿਆ ਮਨਪ੍ਰੀਤ ਨੇ ਸੁਪਰੀਓਰੇ  ਰੀਜੋਮਿਲੀਆ  ਤੋਂ ਕਰਕੇ  ਛੋਟੇ ਜਹਾਜ ਦਾ ਲਾਇਸੰਸ ਪ੍ਰਾਪਤ ਕਰ ਲਿਆ ਸੀ ਇਸ ਤੋਂ ਬਾਦ ਇਸ ਦੀ ਟਰੇਨਿੰਗ ਸਪੇਨ ਵਿਚ ਹੋਈ ਜਿਥੇ  ਉਸ ਨੇ ਵੱਡੇ ਜਹਾਜ ਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਦ  ਅੱਜ ਉਸ ਨੂੰ ਰਿਆਨ ਏਅਰ ਲਾਇਨ ਵਿਚ ਜਾਬ ਮਿਲ ਗਈ ਹੈ, ਅੱਜ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰੀਜੋਮਿਲੀਆ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਮਨਪ੍ਰੀਤ ਸਿੰਘ ਦਾ  ਵਿਸ਼ੇਸ਼ ਸਨਮਾਨ ਕੀਤਾ ਗਿਆ,  ਪ੍ਰਮਾਤਮਾ ਕਰੇ  ਮਨਪ੍ਰੀਤ ਹੋਰ ਤਰੱਕੀਆਂ ਕਰੇ ਅਤੇ ਦੇਸ਼ ਦੁਨੀਆਂ ਵਿਚ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੇ। ਸਮੁੱਚੇ ਇਟਲੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਮਨਪ੍ਰੀਤ ਸਿੰਘ ਅਤੇ ਉਸਦੇ ਸਮੁੱਚੇ ਪ੍ਰੀਵਾਰ ਨੂੰ ਲੱਖ ਲੱਖ ਵਧਾਈਆਂ। ਪ੍ਰੀਤ ਜੀ ਨੇ ਦੱਸਿਆ 22 ਮਈ ਤੋਂ ਮਨਪ੍ਰੀਤ ਸਿੰਘ ਇੰਗਲੈਂਡ ਨੂੰ ਚਾਲੇ ਪਾਵੇਗਾ ਜਿਥੋਂ ਉਸ ਨੂੰ ਰਿਆਨ ਏਅਰਵੇਜ਼ ਦਾ ਜਹਾਜ ਮਿਲ ਜਾਵੇਗਾ ਅਤੇ ਇਸ ਤੋਂ ਬਾਦ ਉਹ ਅਕਾਸ਼ ਦੀਆਂ ਉਡਾਰੀਆਂ ਮਾਰੇਗਾ।ਹਮੇਸ਼ਾ ਚੜ੍ਹਦੀ ਕਲਾ  ਨਾਲ ਆਪਣੀ ਡਿਊਟੀ ਕਰਦਾ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੇ।