ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਟੌਰੰਗਾ ਜੋ ਕਿ ਪਿਛਲੇ ਲੰਮੇ ਸਮੇਂ ਤੋ ਹਰ ਸਾਲ ਵੱਡੇ ਖੇਡ ਮੇਲੇ,ਕਲਚਰਲ ਪ੍ਰੋਗਰਾਮ ਅਤੇ ਕਈ ਹੋਰ ਕਮਿਊਨਟੀ ਈਵੈਂਟ ਕਰਵਾਉਦਾ ਵੱਲੋਂ ਬੀਤੇ ਕੱਲ੍ਹ ਆਪਣੇ ਸਲਾਨਾ ਇਜਲਾਸ ਵਿੱਚ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਕਲੱਬ ਵੱਲੋਂ ਇਸ ਵਾਰ ਪ੍ਰਧਾਨ ਦੀ ਜੁਮੇਵਾਰੀ ਗੁਰਪ੍ਰੀਤ ਸਿੰਘ ਬੈਂਸ ਹੁਰਾਂ ਨੂੰ ਸੰਭਾਲੀ ਗਈ ਹੈ ਅਤੇ ਇਸ ਦੇ ਨਾਲ ਹੀ ਵਾਈਸ ਪ੍ਰਧਾਨ ਹਰਜਿੰਦਰ ਸਿੰਘ,ਚੇਅਰਮੈਨ ਗੁਰਦੀਪ ਸਿੰਘ,ਵਾਈਸ ਚੈਅਰਮੈਨ ਦਲਜੀਤ ਸਿੰਘ,ਸੈਕਟਰੀ ਰਣਜੀਤ ਸਿੰਘ,ਸਹਾਇਕ ਸੈਕਟਰੀ ਮਨਪ੍ਰੀਤ ਸਿੰਘ,ਖਜ਼ਾਨਚੀ ਰਣਜੀਤ ਰਾਏ,ਸਹਾਇਕ ਖਜ਼ਾਨਚੀ ਸੁਖਦੇਵ ਸਿੰਘ,ਸਪੋਕਸਮੈਨ ਚਰਨਜੀਤ ਸਿੰਘ ਦੁੱਲਾ ਅਤੇ ਸੁੱਖਾ ਸੋਹਲ ਤੋ ਇਲਾਵਾ ਮੀਡੀਆ ਸਲਾਹਕਾਰ ਸਿਕੰਦਰ ਸਿੰਘ ਨੂੰ ਚੁਣਿਆ ਗਿਆ ਹੈ।ਇਸ ਸਲਾਨਾ ਇਜਲਾਸ ਵਿੱਚ ਕਲੱਬ ਦੇ ਤਕਰੀਬਨ ਨਵੇ ਪੁਰਾਣੇ ਮੈਂਬਰ ਸ਼ਾਮਲ ਹੋਏ ਜਿਨਾਂ ਵੱਲੋਂ ਜਿੱਥੇ ਨਵੀ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਉੱਥੇ ਹੀ ਕਲੱਬ ਵੱਲੋਂ ਅੱਗੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਸਲਾਹ ਮਸ਼ਵਰੇ ਕੀਤੇ ਗਏ।
