ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਪੁਸ਼ਪਾ 2 ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਇਸ ਫਿਲਮ ਨਾਲ ਜੁੜੇ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਹੁਣ ਪੁਸ਼ਪਾ 2 ਨੂੰ ਲੈ ਕੇ ਇਕ ਬੁਰੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ ਪੁਸ਼ਪਾ 2 ਦੇ ਕਲਾਕਾਰ ਜਿਸ ਬੱਸ ‘ਚ ਸਫਰ ਕਰ ਰਹੇ ਸਨ, ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ ਦੋ ਕਲਾਕਾਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਪੁਸ਼ਪਾ 2 ਦੇ ਕਲਾਕਾਰ ਆਂਧਰਾ ਪ੍ਰਦੇਸ਼ ਵਿੱਚ ਸ਼ੂਟਿੰਗ ਕਰਨ ਤੋਂ ਬਾਅਦ ਹੈਦਰਾਬਾਦ ਪਰਤ ਰਹੀ ਬੱਸ ਵਿੱਚ ਸਫ਼ਰ ਕਰ ਰਹੇ ਸਨ। ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ‘ਚ ਬੁੱਧਵਾਰ ਨੂੰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਕ ਰਿਪੋਰਟ ਮੁਤਾਬਕ ਫਿਲਮ ਕਲਾਕਾਰਾਂ ਨੂੰ ਲੈ ਕੇ ਜਾ ਰਹੀ ਬੱਸ ਹੈਦਰਾਬਾਦ-ਵਿਜੇਵਾੜਾ ਹਾਈਵੇਅ ‘ਤੇ ਨਰਕਟਪੱਲੀ ਨੇੜੇ ਇਕ ਸਟੇਸ਼ਨਰੀ ਆਰਟੀਸੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਦਾਕਾਰ ਪੁਸ਼ਪਾ 2 ਦੀ ਸ਼ੂਟਿੰਗ ਸ਼ੈਡਿਊਲ ਪੂਰੀ ਕਰਕੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਤੋਂ ਹੈਦਰਾਬਾਦ ਪਰਤ ਰਹੇ ਸਨ।
ਦਰਅਸਲ ਆਰਟੀਸੀ ਬੱਸ ਦੇ ਡਰਾਈਵਰ ਨੇ ਕਿਸੇ ਤਕਨੀਕੀ ਨੁਕਸ ਕਾਰਨ ਬੱਸ ਨੂੰ ਸੜਕ ਕਿਨਾਰੇ ਰੋਕ ਦਿੱਤਾ ਸੀ। ਕਲਾਕਾਰਾਂ ਨੂੰ ਲੈ ਕੇ ਜਾ ਰਹੀ ਬੱਸ ਦੇ ਡਰਾਈਵਰ ਨੇ ਆਰਟੀਸੀ ਬੱਸ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ‘ਚ ਦੋ ਕਲਾਕਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਜ਼ਖਮੀ ਕਲਾਕਾਰਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਦੱਸ ਦੇਈਏ ਕਿ ਫਿਲਮ ਦੇ ਮੇਕਰਸ ਨੇ ਪਿਛਲੇ ਮਹੀਨੇ ਪੁਸ਼ਪਾ: ਦ ਰੂਲ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
‘ਪੁਸ਼ਪਾ 2’ ਦੇ ਕਲਾਕਾਰਾਂ ਨਾਲ ਭਰੀ ਬੱਸ ਹਾਦਸਾਗ੍ਰਸਤ, ਦੋ ਜ਼ਖ਼ਮੀ…
