Home » ਜਦੋ ਸਰਕਾਰੀ ਹਸਪਤਾਲ ਦੇ ਸਰਜੀਕਲ ਵਾਰਡ ‘ਚੋਂ ਮਿਲੇ 10 ਕੋਬਰਾ ਸੱਪ…
Home Page News India India News

ਜਦੋ ਸਰਕਾਰੀ ਹਸਪਤਾਲ ਦੇ ਸਰਜੀਕਲ ਵਾਰਡ ‘ਚੋਂ ਮਿਲੇ 10 ਕੋਬਰਾ ਸੱਪ…

Spread the news

ਕੇਰਲ ਦੇ ਮਲਪੁਰਮ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਕੇ.ਕੇ. ਪੇਰੀਨਥਲਮੰਨਾ ਦੇ ਇੱਕ ਸਰਕਾਰੀ ਜ਼ਿਲ੍ਹਾ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਅਤੇ ਇਸ ਦੇ ਆਲੇ-ਦੁਆਲੇ 10 ਕੋਬਰਾ ਸੱਪ ਦੇ ਬੱਚੇ ਮਿਲੇ ਹਨ। ਵਾਰਡ ‘ਚ ਕੋਬਰਾ ਮਿਲਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਸਰਜੀਕਲ ਵਾਰਡ ‘ਚ ਕੋਬਰਾ ਮਿਲਣ ‘ਤੇ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਬਰਾ ਦੇ ਇਹ ਬੱਚੇ 3 ਦਿਨਾਂ ਦੇ ਅੰਤਰਾਲ ‘ਚ ਮਿਲੇ ਹਨ। ਇਸ ਤੋਂ ਇਲਾਵਾ ਵਾਰਡ ਦੇ 8 ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਸ਼ਿਫਟ ਕੀਤਾ ਗਿਆ। ਦੱਸ ਦੇਈਏ ਕਿ ਸਰਜੀਕਲ ਵਾਰਡ ਦਾ ਕੰਪਾਊਂਡ ਝਾੜੀਆਂ ਨਾਲ ਭਰਿਆ ਹੋਇਆ ਹੈ। ਸਰਜੀਕਲ ਵਾਰਡ ਦੀਆਂ ਫਰਸ਼ ਦੀਆਂ ਟਾਈਲਾਂ ਵੀ ਟੁੱਟੀਆਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੋਬਰਾ ਸੱਪ ਦੇ ਇਹ ਬੱਚੇ ਟਾਈਲਾਂ ਤੋਂ ਰੇਂਗਦੇ ਹੋਏ ਆਏ ਹਨ। ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਹਸਪਤਾਲ ਦੇ ਸਰਜੀਕਲ ਵਾਰਡ ‘ਚ ਕੋਬਰਾ ਸੱਪ ਦੇ ਬੱਚੇ ਮਿਲਣ ਦੀ ਖਬਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਹੈਰਾਨ ਹਨ ਕਿ ਅਜਿਹਾ ਕਿਵੇਂ ਹੋਇਆ। ਸਰਜੀਕਲ ਵਾਰਡ ‘ਚ ਸੱਪ ਕਿਵੇਂ ਪਹੁੰਚਿਆ? ਲੋਕਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਸਵਾਲ ਉਠਾਏ ਹਨ ਅਤੇ ਸਿਸਟਮ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ।