ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਹਰ ਸਾਲ ਕਰਵਾਇਆਂ ਜਾਣ ਵਾਲਾ ਇੱਕ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਕਿਹਾ ਜਾ ਸਕਦਾ ਹੈ ਤੇ ਇਸ ਸਾਲ ਇਹ ਤੀਆਂ ਤੀਜ ਦੀਆਂ ਦਾ ਮੇਲਾ 15 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Even Centre Manukau(ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।ਦੱਸ ਦਈਏ ਕਿ ਇਸ ਲੇਡੀਜ਼ ਨਾਈਟ ਈਵੈਂਟ ਨੂੰ ਲੈ ਕੇ ਔਰਤਾਂ ਵਿੱਚ ਐਨਾ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਪ੍ਰੋਗਰਾਮ ਦੀਆਂ 50% ਤੋ ਵੱਧ ਟਿਕਟਾਂ ਵਿਕ ਚੁੱਕੀਆਂ ਹਨ ਜਦਕਿ ਅਜੇ ਪ੍ਰੋਗਰਾਮ ਹੋਣ ਵਿੱਚ ਵੀਹ ਦਿਨ ਪਏ ਹਨ।ਪ੍ਰਬੰਧਕਾਂ ਨੇ ਦੱਸਿਆ ਕਿ ਟਿਕਟ ਦੀ ਕੀਮਤ 10$ ਰੱਖੀ ਗਈ ਹੈ ਅਤੇ ਟਿਕਟਾਂ ਇੰਡੋ ਸਪਾਈਸ (ਪਾਪਾਟੋਏਟੋਏ,ਮੈਨੁਰੇਵਾ) ਅਤੇ ਡੀ,ਐਚ ਸੁਪਰਮਾਰਕੀਟ ਪਾਪਾਟੋਏਟੋਏ,ਫਲੈਂਟਬੁੱਸ ਅਤੇ ਪਾਪਾਕੁਰਾਂ ਤੋਂ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ।ਜੇ ਕਰ ਤੁਸੀ ਵੀ ਅਜੇ ਤੱਕ ਆਪਣੀ ਟਿਕਟ ਨਹੀ ਖਰੀਦੀ ਤਾਂ ਜਲਦੀ ਖਰੀਦ ਲਉ ਕਿਉਕਿ ਟਿਕਟਾਂ ਜਲਦ SOLD OUT ਹੋਣ ਵਾਲੀਆਂ ਹਨ।ਇਹ ਮੇਲਾ ਸਿਰਫ ਔਰਤਾਂ ਲਈ ਹੈ।
ਮੇਲਾ ਤੀਆਂ ਤੀਜ ਦੀਆਂ ਆਕਲੈਂਡ ਦੀਆਂ ਟਿਕਟਾਂ 50% ਤੋ ਵੱਧ ਹੋਈਆ “SOLD OUT”
June 24, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,272
- India5,340
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,250
- NewZealand3,577
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












