Home » ਮਿਸਰ ਦੌਰੇ ਦੌਰਾਨ PM ਮੋਦੀ ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਭੇਟ ਕਰਨਗੇ ਸ਼ਰਧਾਂਜਲੀ…
Home Page News India India News World

ਮਿਸਰ ਦੌਰੇ ਦੌਰਾਨ PM ਮੋਦੀ ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਭੇਟ ਕਰਨਗੇ ਸ਼ਰਧਾਂਜਲੀ…

Spread the news

ਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਮਿਸਰ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਮਿਸਰ ਅਤੇ ਫਲਸਤੀਨ ‘ਚ ਆਪਣੀਆਂ ਜਾਨਾਂ ਗੁਆਉਣ ਵਾਲੇ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪੀਐੱਮ ਮੋਦੀ ਆਪਣੇ 2 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ ਕਾਹਿਰਾ ‘ਚ 24 ਤੋਂ 25 ਜੂਨ ਤੱਕ ਮਿਸਰ ਦੀ ਸਰਕਾਰੀ ਯਾਤਰਾ ਕਰਨਗੇ। ਮੋਦੀ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦੇ ਸੱਦੇ ‘ਤੇ ਦੌਰੇ ‘ਤੇ ਜਾ ਰਹੇ ਹਨ। ਮੋਦੀ 1997 ਤੋਂ ਬਾਅਦ ਦੁਵੱਲੇ ਦੌਰੇ ‘ਤੇ ਮਿਸਰ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਮੋਦੀ ਹੈਲੀਓਪੋਲਿਸ ਵਾਰ ਮੈਮੋਰੀਅਲ ਦਾ ਦੌਰਾ ਕਰਨਗੇ ਤੇ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਹ ਲਗਭਗ 4000 ਭਾਰਤੀ ਸੈਨਿਕਾਂ ਦੀ ਯਾਦਗਾਰ ਦੇ ਰੂਪ ‘ਚ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਮਿਸਰ ਅਤੇ ਫਲਸਤੀਨ ਵਿੱਚ ਮਾਰੇ ਗਏ ਸਨ। ਇਕ ਸਥਾਨਕ ਨਾਗਰਿਕ ਨੇ ਕਿਹਾ, “ਸਾਨੂੰ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਲਦ ਹੀ ਜੰਗੀ ਯਾਦਗਾਰ ਦਾ ਦੌਰਾ ਕਰਨਗੇ। ਮਿਸਰ ਦੇ ਲੋਕ ਉਦਾਰ ਹਨ ਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।” ਉਨ੍ਹਾਂ ਕਿਹਾ, ”ਰਾਸ਼ਟਰਮੰਡਲ ਸਮਾਧੀ ਸਥਾਨ ਉਨ੍ਹਾਂ ਸੈਨਿਕਾਂ ਦਾ ਹੈ, ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਲੜੇ ਸਨ। ਅਸੀਂ ਹਮੇਸ਼ਾ ਇੱਥੇ ਸੈਲਾਨੀਆਂ ਦਾ ਸਵਾਗਤ ਕਰਦੇ ਹਾਂ ਅਤੇ ਖਾਸ ਤੌਰ ‘ਤੇ ਮਿਸਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਾਂਗੇ। ਬਦਕਿਸਮਤੀ ਨਾਲ ਪੋਰਟ ਟੇਵਫਿਕ ਵਿਖੇ ਅਸਲ ਸਮਾਰਕ 1970 ਦੇ ਦਹਾਕੇ ਵਿੱਚ ਇਜ਼ਰਾਈਲ ਮਿਸਰ ਸੰਘਰਸ਼ ਦੌਰਾਨ ਤਬਾਹ ਹੋ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ 2 ਦੇਸ਼ਾਂ ਦੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ 20 ਜੂਨ ਨੂੰ ਆਪਣੇ ਬਿਆਨ ‘ਚ ਕਿਹਾ ਸੀ ਕਿ ਅਮਰੀਕਾ ਦੇ ਦੌਰੇ ਤੋਂ ਬਾਅਦ ਉਹ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦੇ ਸੱਦੇ ‘ਤੇ ਕਾਹਿਰਾ ਜਾਣਗੇ। ਉਨ੍ਹਾਂ ਕਿਹਾ ਸੀ, “ਮੈਂ ਇਕ ਕਰੀਬੀ ਅਤੇ ਦੋਸਤਾਨਾ ਦੇਸ਼ ਦੀ ਆਪਣੀ ਪਹਿਲੀ ਰਾਜ ਯਾਤਰਾ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਸੀ, “ਇਸ ਸਾਲ ਸਾਡੇ ਗਣਤੰਤਰ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਸੀਸੀ ਦਾ ਸਵਾਗਤ ਕਰਕੇ ਮੈਨੂੰ ਖੁਸ਼ੀ ਹੋਈ। ਕੁਝ ਮਹੀਨਿਆਂ ਦੇ ਸਮੇਂ ਵਿੱਚ ਇਹ 2 ਫੇਰੀਆਂ ਮਿਸਰ ਨਾਲ ਸਾਡੀ ਤੇਜ਼ੀ ਨਾਲ ਵਿਕਾਸਸ਼ੀਲ ਭਾਈਵਾਲੀ ਦਾ ਪ੍ਰਤੀਬਿੰਬ ਹਨ, ਜਿਸ ਨੂੰ ਰਾਸ਼ਟਰਪਤੀ ਸੀਸੀ ਦੇ ਦੌਰੇ ਦੌਰਾਨ ‘ਰਣਨੀਤਕ ਭਾਈਵਾਲੀ’ ਵਿੱਚ ਅਪਗ੍ਰੇਡ ਕੀਤਾ ਗਿਆ ਸੀ।