Home » PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਦਾ ਐਲਾਨ…
Home Page News India India News

PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਦਾ ਐਲਾਨ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਅੰਮ੍ਰਿਤ ਵਾਟਿਕਾ ਬਣੇਗੀ, ਜਿਸ ਲਈ ਦੇਸ਼ ਭਰ ਤੋਂ 7500 ਘੜਿਆਂ ‘ਚ ਮਿੱਟੀ ਲਿਆਂਦੀ ਜਾਵੇਗੀ। ਆਲ ਇੰਡੀਆ ਰੇਡੀਓ ‘ਤੇ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੇ 103ਵੇਂ ਐਪੀਸੋਡ ‘ਚ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਹਰ ਕੋਈ ‘ਅੰਮ੍ਰਿਤ ਮਹੋਤਸਵ’ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਹੈ। ‘ਅੰਮ੍ਰਿਤ ਮਹੋਤਸਵ’ ਦੌਰਾਨ ਦੇਸ਼ ਭਰ ‘ਚ ਦੋ ਲੱਖ ਦੇ ਕਰੀਬ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਦੇਸ਼ ‘ਚ ਇਕ ਹੋਰ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਨੂੰ ਸਨਮਾਨਤ ਕਰਨ ਲਈ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਸਾਡੇ ਅਮਰ ਸ਼ਹੀਦਾਂ ਦੀ ਯਾਦ ‘ਚ ਕਈ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਸ਼ਖ਼ਸੀਅਤਾਂ ਦੀ ਯਾਦ ‘ਚ ਦੇਸ਼ ਦੀਆਂ ਲੱਖਾਂ ਗ੍ਰਾਮ ਪੰਚਾਇਤਾਂ ਵਿਚ ਵਿਸ਼ੇਸ਼ ਸ਼ਿਲਾਲੇਖ ਵੀ ਲਗਾਏ ਜਾਣਗੇ। ਇਸ ਮੁਹਿੰਮ ਤਹਿਤ ਦੇਸ਼ ਭਰ ‘ਚ ‘ਅੰਮ੍ਰਿਤ ਕਲਸ਼ ਯਾਤਰਾ’ ਵੀ ਕੱਢੀ ਜਾਵੇਗੀ। ਇਹ ‘ਅੰਮ੍ਰਿਤ ਕਲਸ਼ ਯਾਤਰਾ’ ਦੇਸ਼ ਦੇ ਕੋਨੇ-ਕੋਨੇ ਤੋਂ 7500 ਘੜਿਆਂ ‘ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ। ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੂਟੇ ਵੀ ਆਪਣੇ ਨਾਲ ਲੈ ਕੇ ਆਵੇਗੀ। 7500 ਘੜਿਆਂ ਵਿਚ ਆਈ ਮਿੱਟੀ ਅਤੇ ਬੂਟਿਆਂ ਨੂੰ ਮਿਲਾ ਕੇ ਨੈਸ਼ਨਲ ਵਾਰ ਮੈਮੋਰੀਅਲ ਨੇੜੇ ‘ਅੰਮ੍ਰਿਤ ਵਾਟਿਕਾ’ ਬਣਾਈ ਜਾਵੇਗੀ। ਇਹ ‘ਅੰਮ੍ਰਿਤ ਵਾਟਿਕਾ’ ਵੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਸ਼ਾਨਦਾਰ ਪ੍ਰਤੀਕ ਬਣੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਾਲ ਕਿਲ੍ਹੇ ਤੋਂ ਅਗਲੇ 25 ਸਾਲਾਂ ਲਈ ਅੰਮ੍ਰਿਤ ਕਾਲ ਦੇ ‘ਪੰਚ ਪ੍ਰਣ’ ਬੋਲੇ ​​ਗਏ ਸਨ। ਅਸੀਂ ਵੀ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਵਿਚ ਹਿੱਸਾ ਲੈ ਕੇ ਇਨ੍ਹਾਂ ‘ਪੰਜ ਪ੍ਰਣ’ ਨੂੰ ਪੂਰਾ ਕਰਨ ਦੀ ਸਹੁੰ ਚੁੱਕਾਂਗੇ।