Home » ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਤਿੰਨ ਭਾਰਤੀਆਂ ਨੇ ਦਾਖਲ ਕੀਤੀ ਉਮੀਦਵਾਰੀ
Home Page News India World World News

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਤਿੰਨ ਭਾਰਤੀਆਂ ਨੇ ਦਾਖਲ ਕੀਤੀ ਉਮੀਦਵਾਰੀ

Spread the news

ਅਮਰੀਕਾ ਵਿੱਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਸ ਮੁਕਾਬਲੇ ਦੇ ਵਿਚਕਾਰ, ਇਸ ਅਹੁਦੇ ਲਈ ਕੁਝ ਭਾਰਤੀ-ਅਮਰੀਕੀ ਨੇਤਾਵਾਂ ਦੇ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ, ਜੋ ਅਮਰੀਕਾ ਨੂੰ ਬਿਹਤਰ ਬਣਾਉਣ ਲਈ ਟਰੰਪ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਅਤੇ ਇੱਕ ਹੋਰ ਭਾਰਤੀ ਨੇ ਰਿਪਬਲਿਕਨ ਪਾਰਟੀ ਤੋਂ ਨਾਮਜ਼ਦਗੀ ਮੰਗੀ ਹੈ।ਅਤੇ ਭਾਰਤੀ ਮੂਲ ਦੇ ਇੱਕ ਹੋਰ ਵਿਅਕਤੀ ਨੇ ਅਮਰੀਕੀ ਰਾਸ਼ਟਰਪਤੀ ਲਈ ਆਪਣੀ ਉਮੀਦਵਾਰੀ ਦਾ ਐਲਾਨ ਵੀ ਕੀਤਾ ਹੈ। ਭਾਰਤੀ ਮੂਲ ਦੇ ਇਸ ਅਮਰੀਕੀ ਇੰਜੀਨੀਅਰ ਜਿਸ  ਦਾ ਨਾਂ ਹਰਸ਼ਵਰਧਨ ਸਿੰਘ ਹੈ। ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਤੋਂ ਬਾਅਦ, ਹਰਸ਼ਵਰਧਨ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣ ਲੜਨ ਦਾ ਫੈਸਲਾ ਕਰਨ ਵਾਲੇ ਤੀਜੇ ਭਾਰਤੀ ਹਨ। ਨਿੱਕੀ ਅਤੇ ਵਿਵੇਕ ਦੀ ਤਰ੍ਹਾਂ ਹਰਸ਼ਵਰਧਨ ਨੇ ਵੀ ਰਿਪਬਲਿਕਨ ਪਾਰਟੀ ਤੋਂ ਨਾਮਜ਼ਦਗੀ ਮੰਗੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਲਈ ਚੋਣ ਲੜਨ ਵਾਲੇ ਤਿੰਨ ਭਾਰਤੀ-ਅਮਰੀਕੀਆਂ ਨੂੰ ਲੈ ਕੇ ਚੋਣ ਦਿਲਚਸਪ ਹੋਣ ਦੀ ਸੰਭਾਵਨਾ ਹੈ। ਜਿੰਨਾਂ ਵਿੱਚ ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ ਅਤੇ ਹਰਸ਼ਵਰਧਨ ਸਿੰਘ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਚੋਣ ਲੜਨਗੇ। ਹਾਲਾਂਕਿ, ਸਾਰੀਆਂ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ, ਟਰੰਪ 2024 ਲਈ ਰਿਪਬਲਿਕਨ ਪਾਰਟੀ ਦੇ ਨਾਮਜ਼ਦਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ।ਉਮੀਦਵਾਰਾਂ ਦੀ ਚੋਣ ਅਗਲੇ ਸਾਲ ਕੀਤੀ ਜਾਵੇਗੀ।ਰਿਪਬਲਿਕਨ ਆਪਣੀ ਪਾਰਟੀ ਦੇ ਅਗਲੇ ਰਾਸ਼ਟਰਪਤੀ ਉਮੀਦਵਾਰ ਦੀ ਰਸਮੀ ਤੌਰ ‘ਤੇ ਚੋਣ ਕਰਨ ਲਈ ਅਗਲੇ ਸਾਲ ਜੁਲਾਈ ਵਿੱਚ ਇੱਕ ਰਾਸ਼ਟਰੀ ਸੰਮੇਲਨ ਵੀ ਕਰਨਗੇ। ਇਹ ਸੰਮੇਲਨ 15 ਤੋਂ 18 ਜੁਲਾਈ ਤੱਕ ਮਿਲਵਾਕੀ, ਵਿਸਕਾਨਸਿਨ ਸੂਬੇ ਵਿੱਚ ਹੋਵੇਗਾ।