Home » ਕ੍ਰਿਕਟਰ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ ਗ੍ਰਿਫਤਾਰ…
Home Page News India India News

ਕ੍ਰਿਕਟਰ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ ਗ੍ਰਿਫਤਾਰ…

Spread the news


ਮੋਹਾਲੀ ਜ਼ਿਲਾ ਪੁਲਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਠੱਗਾਂ ਨੇ ਏ.ਡੀ.ਜੀ.ਪੀ. ਆਲੋਕ ਕੁਮਾਰ ਬਣ ਜਲੰਧਰ ਦੇ ਟਰੈਵਲ ਏਜੰਟ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਟਰੈਵਲ ਏਜੰਟ ਦੀ ਸ਼ਿਕਾਇਤ ‘ਤੇ ਮੋਹਾਲੀ ਪੁਲਸ ਨੇ ਜਾਂਚ ਕੀਤੀ ਤਾਂ ਫਰੀਦਾਬਾਦ ਸੈਕਟਰ-17 ਨਿਵਾਸੀ ਨਿਰਨਾਥ ਉਰਫ ਮ੍ਰਿਅੰਕ ਅਤੇ ਪਾਣੀਪਤ ਨਿਵਾਸੀ ਰਾਘਵ ਗੋਇਲ ਨੂੰ ਫੜ ਲਿਆ ਗਿਆ।

ਇਨ੍ਹਾਂ ਠੱਗਾਂ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨਾਲ 5.76 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ‘ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਵੀ ਠੱਗੀ ਮਾਰੀ ਸੀ। ਨਿਰਨਾਥ ਉਰਫ਼ ਮ੍ਰਿਣਕ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ 1.63 ਲੱਖ ਰੁਪਏ ਦੀ ਠੱਗੀ ਮਾਰੀ ਸੀ। ਉਸ ਦੇ ਖਿਲਾਫ ਮੁੰਬਈ ‘ਚ ਮਾਮਲਾ ਦਰਜ ਹੋਇਆ ਸੀ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ।

ਜਲੰਧਰ ਬੀਐਮਸੀ ਚੌਕ ਨੇੜੇ ਟਰੈਵਲ ਐਕਸਪਰਟਸ ਵੈਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਂ ਦਾ ਦਫ਼ਤਰ ਚਲਾਉਣ ਵਾਲੇ ਵਿਜੇ ਸਿੰਘ ਡੋਗਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੂੰ ਫ਼ੋਨ ਆਇਆ ਕਿ ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਫ਼ੋਨ ਕਰ ਰਹੇ ਹਨ। ਉਸ ਨੂੰ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀਆਂ ਟਿਕਟਾਂ ਦਿਵਾਓ ਅਤੇ ਉੱਥੇ ਹੋਟਲ ਦਾ ਕਮਰਾ ਬੁੱਕ ਕਰੋ। ਵਿਜੇ ਸਿੰਘ ਨੇ ਵੀ ਟਿਕਟ ਭੇਜ ਕੇ ਕਮਰਾ ਬੁੱਕ ਕਰਵਾ ਲਿਆ।

ਜਦੋਂ ਠੱਗਾਂ ਨੇ ਦੇਖਿਆ ਕਿ ਵਿਜੇ ਉਨ੍ਹਾਂ ਜਾਲ ਵਿਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਦੁਬਾਰਾ ਏਡੀਜੀਪੀ ਆਲੋਕ ਕੁਮਾਰ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਉਹ ਉਨ੍ਹਾਂ ਖਾਤੇ ਵਿਚ ਪੈਸੇ ਜਮ੍ਹਾ ਕਰਵਾ ਦੇਵੇ। ਠੱਗਾਂ ਨੇ ਕਈ ਵਾਰ ਖਾਤੇ ‘ਚ ਪੈਸੇ ਜਮ੍ਹਾ ਕਰਵਾਏ ਅਤੇ ਪੈਸੇ ਜਲਦ ਵਾਪਸ ਕਰਨ ਦੀ ਗੱਲ ਆਖ ਦਿੰਦੇ। ਜਦੋਂ ਵਿਜੇ ਨੇ ਦੇਖਿਆ ਕਿ ਪੈਸੇ ਲੱਖਾਂ ਵਿੱਚ ਹਨ, ਤਾਂ ਉਨ੍ਹਾਂ ਨੇ ਵਾਪਸ ਕਾਲ ਕੀਤੀ।

ਵਿਜੇ ਅਨੁਸਾਰ ਠੱਗਾਂ ਨੇ ਉਸ ਨੂੰ ਮੋਹਾਲੀ ਬੁਲਾਇਆ ਅਤੇ ਪੈਸੇ ਲੈਣ ਲਈ ਕਿਹਾ। ਜਦੋਂ ਉਸ ਨੇ ਮੋਹਾਲੀ ਪਹੁੰਚ ਕੇ ਫੋਨ ਕੀਤਾ ਤਾਂ ਠੱਗਾਂ ਨੇ ਉਸ ਨੂੰ ਫੇਜ਼-9 ਕ੍ਰਿਕਟ ਸਟੇਡੀਅਮ ਨੇੜੇ ਆਉਣ ਲਈ ਕਿਹਾ। ਉਥੇ ਪਹੁੰਚ ਕੇ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਕੋਈ ਜ਼ਰੂਰੀ ਮਾਮਲਾ ਆਇਆ ਹੈ। ਐਮਰਜੈਂਸੀ ਵਿੱਚ ਜਾਣਾ ਪੈਣਾ ਹੈ। ਉਸ ਦੇ ਖਾਤੇ ਵਿੱਚ 50 ਹਜ਼ਾਰ ਹੋਰ ਪਾਓ, ਉਹ ਸਾਰੇ ਪੈਸੇ ਵਾਪਸ ਕਰ ਦੇਣਗੇ।

ਵਿਜੇ ਨੇ 50 ਹਜ਼ਾਰ ਹੋਰ ਪਾ ਦਿੱਤੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਗਏ ਅਤੇ ਜਦੋਂ ਉਨ੍ਹਾਂ ਨੇ ਏਡੀਜੀਪੀ ਆਲੋਕ ਕੁਮਾਰ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਵਿੱਚ ਅਜਿਹਾ ਕੋਈ ਅਧਿਕਾਰੀ ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ। ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਉਂਦੀਆਂ ਸਨ, ਉਨ੍ਹਾਂ ਨੰਬਰਾਂ ਦੀ ਮਦਦ ਨਾਲ ਪੁਲਸ ਠੱਗਾਂ ਤੱਕ ਪਹੁੰਚ ਗਈ।