Home » ਅਮਰੀਕਾ ਝੁਕਿਆ, ਈਰਾਨ ਨੂੰ ਆਪਣੇ ਪੰਜ ਨਾਗਰਿਕਾਂ ਦੀ ਰਿਹਾਈ ਲਈ 48,000 ਕਰੋੜ ਦੇਣ ਦੀ ਇਜਾਜ਼ਤ ਦਿੱਤੀ…
Home Page News World World News

ਅਮਰੀਕਾ ਝੁਕਿਆ, ਈਰਾਨ ਨੂੰ ਆਪਣੇ ਪੰਜ ਨਾਗਰਿਕਾਂ ਦੀ ਰਿਹਾਈ ਲਈ 48,000 ਕਰੋੜ ਦੇਣ ਦੀ ਇਜਾਜ਼ਤ ਦਿੱਤੀ…

Spread the news

ਸੁੰਨੀਆਂ ਦੀ ਸੁਪਰ ਪਾਵਰ ਅਮਰੀਕਾ ਨੇ ਆਖਰਕਾਰ ਆਪਣੇ ਪੰਜ ਨਾਗਰਿਕਾਂ ਦੀ ਰਿਹਾਈ ਲਈ ਈਰਾਨ ਨੂੰ 6 ਬਿਲੀਅਨ ਡਾਲਰ ਯਾਨੀ ਲਗਭਗ 48,000 ਹਜ਼ਾਰ  ਕਰੋੜ ਰੁਪਏ ਦੇਣ ਨੂੰ ਸਵੀਕਾਰ ਕਰ ਲਿਆ ਹੈ।ਅਮਰੀਕਾ ਨੇ ਦੱਖਣੀ ਕੋਰੀਆ ‘ਚ ਈਰਾਨ ਦੇ 6 ਬਿਲੀਅਨ ਡਾਲਰ ਨੂੰ ਫਰੀਜ਼ ਕਰ ਦਿੱਤਾ ਸੀ ਪਰ ਹੁਣ ਉਸ ਨੇ ਬੈਂਕਾਂ ਨੂੰ ਇਹ ਰਕਮ ਈਰਾਨ ਨੂੰ ਟਰਾਂਸਫਰ ਕਰਨ ਦੀ ਛੋਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਈਰਾਨ ਨੇ ਬੰਦੀ ਬਣਾਏ ਪੰਜ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ ਦੇ ਹਿੱਸੇ ਵਜੋਂ ਅਮਰੀਕਾ ਪੰਜ ਈਰਾਨੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਵੀ ਤਿਆਰ ਹੈ।ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਪਿਛਲੇ ਹਫਤੇ ਇਨ੍ਹਾਂ ਪਾਬੰਦੀਆਂ ਨੂੰ ਮੁਆਫ ਕਰਨ ਵਾਲੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਇਹ ਸਮਝੌਤਾ ਅਮਰੀਕਾ ਅਤੇ ਈਰਾਨ ਵਿਚਕਾਰ ਹੋਣ ਜਾ ਰਿਹਾ ਹੈ। ਸਮਝੌਤੇ ਲਈ ਸ਼ਰਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਹਾਲਾਂਕਿ ਅਮਰੀਕੀ ਸਰਕਾਰ ਨੇ ਪਹਿਲੀ ਵਾਰ ਐਲਾਨ ਕੀਤਾ ਹੈ ਕਿ ਇਸ ਸਮਝੌਤੇ ਦੇ ਹਿੱਸੇ ਵਜੋਂ ਪੰਜ ਈਰਾਨੀ ਨਾਗਰਿਕਾਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ। ਹਾਲਾਂਕਿ ਕੈਦੀਆਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਹਨ।ਪਰਮਾਣੂ ਸਮਝੌਤਾ ਖਤਮ ਹੋਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵੱਧ ਰਿਹਾ ਹੈ। ਜਿਸ ਕਾਰਨ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਗਏ ਹਨ। ਅਮਰੀਕਾ ਨੇ ਈਰਾਨ ਦਾ ਮੁਕਾਬਲਾ ਕਰਨ ਲਈ ਖਾੜੀ ਦੇਸ਼ਾਂ ਵਿੱਚ ਵਾਧੂ ਸੈਨਿਕ ਤਾਇਨਾਤ ਕੀਤੇ ਹਨ।