Home » ਪੰਜਾਬ ਨੂੰ ਪੰਜਾਹ ਹਜ਼ਾਰ ਕਰੋੜ ਦਾ ਕਰਜ਼ਾਈ ਬਣਾ ਕੇ ਲਿਆਂਦਾ ਗਿਆ ‘ਬਦਲਾਅ’-ਬਿਕਰਮ ਸਿੰਘ ਮਜੀਠੀਆ…
Home Page News India India News

ਪੰਜਾਬ ਨੂੰ ਪੰਜਾਹ ਹਜ਼ਾਰ ਕਰੋੜ ਦਾ ਕਰਜ਼ਾਈ ਬਣਾ ਕੇ ਲਿਆਂਦਾ ਗਿਆ ‘ਬਦਲਾਅ’-ਬਿਕਰਮ ਸਿੰਘ ਮਜੀਠੀਆ…

Spread the news

ਮੁੱਖ ਮੰਤਰੀ ਨੇ ਸੂਬੇ ਵਿਚ 18 ਮਹੀਨਿਆਂ ਦੌਰਾਨ ਕੋਈ ਵਿਕਾਸ ਕੀਤਾ ਨਹੀਂ ਸਗੋਂ ਸੂਬੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾਈ ਕਰ ਕੇ ‘ਵੱਡਾ ਬਦਲਾਅ’ ਲਿਆਂਦਾ ਹੈ’’। ਇਹ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੰਡਿਆਲਾ ਗੁਰੂ ਵਿਖੇ ਯੂਥ ਮਿਲਣੀ ਪ੍ਰੋਗਰਾਮ ਦੌਰਾਨ ਕੀਤਾ। ਇਹ ਪ੍ਰੋਗਰਾਮ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਵਿਚ ਯੂਥ ਅਕਾਲੀ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਪੁੱਜੇ ਹੋਏ ਸਨ। ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੀ ਹੈ। ਕਿਤੇ ਕੋਈ ਵਿਕਾਸ ਨਹੀਂ ਹੋਇਆ, ਪੈਸਾ ਗਿਆ ਕਿੱਥੇ? ਲੋਕ ਇਸ ਸਵਾਲ ਦਾ ਜਵਾਬ ਮੰਗਦੇ ਹਨ। ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਹੈ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਤੇ ਹਲਕੇ ਦੀਆਂ ਸੜਕਾਂ ਦੀ ਮਾੜੀ ਹਾਲਤ ਹੈ। ਉਨ੍ਹਾਂ ਕਿਹਾ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਦੇ ਰਿਸ਼ਤੇਦਾਰ ਗ਼ੈਰ-ਕਾਨੂੰਨੀ ਮਾਈਨਿੰਗ ਵਿਚਟ ਫੜੇ ਗਏ ਹਨ ਤੇ ਵਿਧਾਇਕ, ਹੁਣ ਐੱਸਐੱਸਪੀ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਗਾਇਕ ਸ਼ੁਭਦੀਪ ਸਿੰਘ ਦੇ ਨਾਲ ਅਕਾਲੀ ਦਲ ਡਟ ਕੇ ਨਾਲ ਖੜ੍ਹਾ ਹੈ।ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਸਭ ਨੂੰ ਪੜ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਹੂਲਤਾਂ ਲੋਕਾਂ ਨੂੰ ਮੁਹੱਈਆ ਹਨ, ਉਹ ਅਕਾਲੀ ਦਲ ਦੀ ਸਰਕਾਰ ਨੇ ਦਿੱਤੀਆਂ ਸਨ। ਜਦਕਿ ਨਵੀਂ ਸਰਕਾਰ ਪੁਰਾਣੀਆਂ ਚੱਲ ਰਹੀਆਂ ਸਕੀਮਾਂ ਨੂੰ ਬੰਦ ਕਰਨ ’ਤੇ ਤੁਲੀ ਹੋਈ ਹੈ। ਇਸ ਮੌਕੇ ਸਾਬਕਾ ਮੰਤਰੀ ਰਣਜੀਤ ਸਿੰਘ ਛੱਜਲਵੱਡੀ ਹਲਕਾ ਇੰਚਾਰਜ, ਯੋਧਾ ਸਮਰਾ ਹਲਕਾ ਇੰਚਰਜ ਅਜਨਾਲਾ, ਰਵਿੰਦਰਪਾਲ ਕੁੱਕੂ, ਸੰਨੀ ਸ਼ਰਮਾ, ਸਰਪੰਚ ਜੁਝਾਰ ਸਿੰਘ, ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਪ੍ਰੋ. ਨੌਨਿਹਾਲ ਸਿੰਘ, ਅਮਰੀਕ ਸਿੰਘ ਸੋਢੀ, ਕੰਵਲਜੀਤ ਸਿੰਘ ਸਾਬਕਾ ਸਰਪੰਚ, ਸਵਿੰਦਰ ਸਿੰਘ ਚੰਦੀ ਸਲਾਹਕਾਰ ਕੇਮਟੀ ਮੈਂਬਰ ਪੰਜਾਬ, ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ, ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ, ਸਤਿੰਦਰਪਾਲ ਸਿੰਘ ਅਕਾਲੀ ਆਗੂ, ਦਲਬੀਰ ਸਿੰਘ ਜਹਾਗੀਰ, ਕਲਵੰਤ ਸਿੰਘ ਮਲਹੋਤਰਾ, ਚਾਚਾ ਅਮਰ ਸਿੰਘ, ਰਾਜਬੀਰ ਸਿੰਘ ਉਦੋਨੰਗਲ, ਸੁੱਖਵਿੰਦਰ ਪੀਏ, ਬਲਦੇਵ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ, ਬਲਵੰਤ ਸਿੰਘ, ਰਕੇਸ਼ ਕੁਮਾਰ ਗੋਲਡੀ, ਹਰਜਿੰਦਰ ਸਿੰਘ ਬਾਮਣ ਕੌਂਸਲਰ, ਸੁੱਖ ਢੋਟ, ਅਵਤਾਰ ਸਿੰਘ ਕਾਲਾ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ।