ਮਾਂ-ਧੀ ਦੀ ਏਸ਼ੀਅਨ ਗੇਮਜ਼ ਦੀ ਜੋੜੀ ਬਣਨ ਤੋਂ ਪਹਿਲਾਂ ਅੱਜ ਪੰਜਾਬ ਦੇ ਇਕ ਹੋਰ ਪਿਉ-ਧੀ ਦੀ ਜੋੜੀ ਨੇ ਏਸ਼ੀਅਨ ਗੇਮਜ਼ ਮੈਡਲ ਪੂਰਾ ਕੀਤਾ। ਮਾਧੁਰੀ ਅਮਨਦੀਪ ਸਿੰਘ ਦੀ ਬੇਟੀ ਹਰਮਿਲਨ ਬੈਂਸ ਨੇ ਅੱਜ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਹਰਮਿਲਨ ਦੇ ਪਿਤਾ ਅਮਨਦੀਪ ਸਿੰਘ (ਮਾਹਿਲਪੁਰ) ਅਥਲੈਟਿਕਸ ਕੋਚ ਹਨ।
ਇਸਤੋਂ ਇਲਾਵਾ 1978 ਬੈਂਕਾਕ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਤੇ 1982 ਨਵੀਂ ਦਿੱਲੀ ਏਸ਼ੀਅਨ ਗੇਮਜ਼ ਸਿਲਵਰ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦੀ ਬੇਟੀ ਰਾਜੇਸ਼ਵਰੀ ਕੁਮਾਰੀ ਨੇ ਅੱਜ ਹਾਂਗਜ਼ੂ ਵਿਖੇ ਟਰੈਪ ਸ਼ੂਟਿੰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਦੋਵਾਂ ਦਾ ਈਵੈਂਟ ਵੀ ਟਰੈਪ ਸ਼ੂਟਿੰਗ ਹੈ। ਇਸ ਤਰ੍ਹਾਂ ਬਾਪ-ਬੇਟੀ ਦੋਵੇਂ ਹੀ ਏਸ਼ੀਅਨ ਗੇਮਜ਼ ਮੈਡਲਿਸਟ ਹਨ ਅਤੇ ਤਿੰਨੋਂ ਰੰਗਾਂ ਦੇ ਮੈਡਲ ਜਿੱਤੇ ਹਨ। ਰਾਜੇਸ਼ਵਰੀ ਨੇ ਪੈਰਿਸ ਓਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ ਸੀ। ਇਸ ਤਰ੍ਹਾਂ ਅਗਲੇ ਸਾਲ ਬਾਪ-ਬੇਟੀ ਦੇ ਓਲੰਪੀਅਨ ਬਣਨ ਦਾ ਇਤਿਹਾਸ ਮੌਕਾ ਹੋਵੇਗਾ।
ਭਾਰਤੀ ਖੇਡਾਂ ਵਿੱਚ ਇਸ ਤੋਂ ਪਹਿਲਾਂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਦੇ ਪਿਤਾ ਪੀ.ਵੀ. ਰੰਮਾਨਾ ਨੇ ਵਾਲੀਬਾਲ ਵਿੱਚ 1986 ਵਿੱਚ ਸਿਓਲ ਵਿਖੇ ਏਸ਼ੀਅਨ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਪੀ.ਵੀ. ਸਿੰਧੂ ਨੇ ਬੈਡਮਿੰਟਨ ਵਿੱਚ 2014 ਵਿੱਚ ਇੰਚੇਓਨ ਏਸ਼ੀਅਨ ਗੇਮਜ਼ ਵਿੱਚ ਕਾਂਸੀ ਅਤੇ 2018 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ।