Home » ਹਾਕੀ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ…
Home Page News • India • India News • India Sports • Sports • Sports • World Sports

ਹਾਕੀ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ…

Spread the news


ਹਾਂਗਜ਼ੂ ਏਸ਼ੀਅਨ ਗੇਮਜ਼ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਲੀਗ ਮੈਚ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕਰਦਿਆਂ ਪੂਲ ਏ ਵਿੱਚ ਚੋਟੀ ਉੱਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ।

ਅੱਜ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ ਏਸ਼ੀਅਨ ਗੇਮਜ਼ ਦੀ ਆਪਣੀ ਤੀਜੀ ਹੈਟ੍ਰਿਕ ਜੜਦਿਆਂ ਤਿੰਨ-ਤਿੰਨ ਗੋਲ ਕੀਤੇ। ਇਸ ਤੋਂ ਇਲਾਵਾ ਅਭਿਸ਼ੇਕ ਨੇ ਦੋ ਅਤੇ ਗੁਰਜੰਟ ਸਿੰਘ, ਅਮਿਤ ਰੋਹੀਦਾਸ, ਲਲਿਤ ਉਪਾਧਿਆਏ ਤੇ ਨੀਲ ਕਾਂਤਾ ਨੇ ਇਕ-ਇਕ ਗੋਲ ਕੀਤਾ।

ਇਸ ਤੋਂ ਪਹਿਲਾਂ ਖੇਡੇ ਚਾਰ ਲੀਗ ਮੈਚਾਂ ਵਿੱਚ ਪਾਕਿਸਤਾਨ ਨੂੰ 10-2, ਜਪਾਨ ਨੂੰ 4-2, ਸਿੰਗਾਪੁਰ ਨੂੰ 16-1 ਅਤੇ ਉਜਬੇਕਸਿਤਾਨ ਨੂੰ 16-0 ਨਾਲ ਹਰਾਇਆ ਹੈ।

ਭਾਰਤ ਨੇ ਪੰਜ ਮੈਚਾਂ ਵਿੱਚ ਵੱਡੀਆਂ ਜਿੱਤਾਂ ਨਾਲ ਆਪਣਾ ਦਾਅਵਾ ਮਜ਼ਬੂਤ ਕਰਦਿਆਂ ਵਿਰੋਧੀ ਟੀਮਾਂ ਸਿਰ ਕੁੱਲ 58 ਗੋਲ ਕੀਤੇ ਹਨ ਅਤੇ ਸਿਰਫ ਆਪਣੇ ਖ਼ਿਲਾਫ਼ ਪੰਜ ਗੋਲ ਕਰਵਾਏ ਹਨ। ਹਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਹੁਣ ਤੱਕ ਕੁੱਲ 11-11 ਗੋਲ ਕੀਤੇ ਹਨ।