Home » ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਟੀਮ ਇੰਡੀਆ…
Home Page News India India News India Sports Sports Sports World World Sports

ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਟੀਮ ਇੰਡੀਆ…

Spread the news


ਸ਼ਾਨਦਾਰ ਫਾਰਮ ‘ਚ ਚੱਲ ਰਹੀ ਟੀਮ ਇੰਡੀਆ ਨੇ ਵੀਰਵਾਰ ਨੂੰ ਵਿਸ਼ਵ ਕੱਪ ‘ਚ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਟੀਮ ਨੇ 2007 ਵਿੱਚ ਬਰਮੂਡਾ ਨੂੰ 257 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਲਗਾਤਾਰ 7ਵਾਂ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਆਪਣਾ ਪਹਿਲਾ ਸਥਾਨ ਪੱਕਾ ਕਰ ਲਿਆ ਹੈ। ਭਾਰਤ ਦੇ 7 ਮੈਚਾਂ ਵਿੱਚ 14 ਅੰਕ ਹਨ ਅਤੇ ਟੀਮ ਟੂਰਨਾਮੈਂਟ ਵਿੱਚ ਅਜੇਤੂ ਹੈ।

ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 357 ਦੌੜਾਂ ਬਣਾਈਆਂ। ਦੂਜੀ ਪਾਰੀ ‘ਚ ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 19.4 ਓਵਰਾਂ ‘ਚ 55 ਦੌੜਾਂ ‘ਤੇ ਆਲ ਆਊਟ ਕਰ ਦਿੱਤਾ।

ਟੀਮ ਇੰਡੀਆ ਵੱਲੋਂ ਮੁਹੰਮਦ ਸ਼ਮੀ ਨੇ 5, ਮੁਹੰਮਦ ਸਿਰਾਜ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 1 ਵਿਕਟ ਲਈ। ਸਪਿੰਨਰ ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ (92 ਗੇਂਦਾਂ ‘ਤੇ 92 ਦੌੜਾਂ), ਵਿਰਾਟ ਕੋਹਲੀ (94 ਗੇਂਦਾਂ ‘ਤੇ 88 ਦੌੜਾਂ) ਅਤੇ ਸ਼੍ਰੇਅਸ ਅਈਅਰ (56 ਗੇਂਦਾਂ ‘ਤੇ 82 ਦੌੜਾਂ) ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ 350+ ਦੌੜਾਂ ਬਣਾਈਆਂ।ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 92 ਗੇਂਦਾਂ ‘ਤੇ 92 ਦੌੜਾਂ, ਵਿਰਾਟ ਕੋਹਲੀ ਨੇ 94 ਗੇਂਦਾਂ ‘ਤੇ 88 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 56 ਗੇਂਦਾਂ ‘ਤੇ 82 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਦਿਲਸ਼ਾਨ ਮਦੁਸ਼ੰਕਾ ਨੇ 5 ਵਿਕਟਾਂ ਲਈਆਂ। ਜਦਕਿ ਦੁਸ਼ਮੰਥਾ ਚਮੀਰਾ ਨੂੰ ਇਕ ਵਿਕਟ ਮਿਲੀ। ਪਾਵਰਪਲੇ ‘ਚ ਚੰਗੀ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਗਿੱਲ ਦੀ ਜੋੜੀ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਕੁਝ ਚੰਗੇ ਸ਼ਾਟ ਲਗਾਏ। ਪਹਿਲਾਂ ਕੋਹਲੀ ਫਿਰ ਗਿੱਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਇਹ ਵੀ ਪੜ੍ਹੋ : ਫਿਰ ਸੁਰਖੀਆਂ ‘ਚ ਕੁਲਹੜ ਪੀਜ਼ਾ ਕਪਲ, ਸੋਸ਼ਲ ਮੀਡੀਆ ‘ਤੇ ਫਿਰ ਹੋਏ ਐਕਟਿਵ, ਪਾਈ ਵੀਡੀਓ

ਕੋਹਲੀ ਨੇ ਆਪਣਾ 70ਵਾਂ ਅਰਧ ਸੈਂਕੜਾ ਪੂਰਾ ਕੀਤਾ ਅਤੇ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਦੂਜੇ ਵਿਕਟ ਲਈ 179 ਗੇਂਦਾਂ ‘ਤੇ 189 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਦਿਲਸ਼ਾਨ ਮਦੁਸ਼ੰਕਾ ਨੇ 30ਵੇਂ ਓਵਰ ਦੀ ਆਖ਼ਰੀ ਗੇਂਦ ‘ਤੇ ਗਿੱਲ ਨੂੰ ਹੌਲੀ ਬਾਊਂਸਰ ‘ਤੇ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾ ਕੇ ਤੋੜਿਆ। 11ਵੇਂ ਤੋਂ 30ਵੇਂ ਓਵਰਾਂ ਵਿਚਾਲੇ 20 ਓਵਰਾਂ ‘ਚ ਭਾਰਤੀ ਟੀਮ ਨੇ ਇਕ ਵਿਕਟ ਗੁਆ ਕੇ 133 ਦੌੜਾਂ ਬਣਾਈਆਂ। 30 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 193/2 ਸੀ।