Home » ਕੈਨੇਡਾ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਕੋਲੋ 52 ਕਿੱਲੋ   ਕੋਕੀਨ ਬਰਾਮਦ…
Home Page News India World World News

ਕੈਨੇਡਾ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਕੋਲੋ 52 ਕਿੱਲੋ   ਕੋਕੀਨ ਬਰਾਮਦ…

Spread the news

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ  4 ਦਸੰਬਰ ਨੂੰ ਬਲੂ ਵਾਟਰ ਬ੍ਰਿਜ ਸਾਰਨੀਆ ਦੇ ਬਾਰਡਰ  ਰਾਹੀਂ 52 ਕਿੱਲੋ ‘(114 ) ਪੌਂਡ ਤੋਂ ਵੱਧ ਕੋਕੀਨ ਲੰਘਾਉਣ ਦੇ ਦੌਸ਼ ਹੇਠ ਬਰੈਂਪਟਨ ਦਾ ਰਹਿਣ ਵਾਲਾ ਇਕ ਪੰਜਾਬੀ ਟਰੱਕ ਡਰਾਈਵਰ ਮਨਪ੍ਰੀਤ ਸਿੰਘ (27) ਸਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬੀਤੇਂ ਦਿਨ ਬੁੱਧਵਾਰ ਨੂੰ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ  ਨਸ਼ੀਲੇ ਪਦਾਰਥ ( ਕੌਕੀਨ) ਪੋਰਟ ਹੂਰਨ ਤੋਂ ਪੁਆਇੰਟ ਐਡਵਰਡ, ਓਨਟਾਰੀਓ ਵਿੱਚ ਦਾਖਲ ਹੋਣ ਵਾਲੇ ਇੱਕ ਵਪਾਰਕ ਟਰੱਕ ਦੀ  ਜਾਂਚ ਕਰਨ ਤੋਂ ਬਾਅਦ ਪਾਈ ਗਈ ਸੀ।ਆਰਸੀਐਮਪੀ ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਇੰਚਾਰਜ ਅਧਿਕਾਰੀ ਰਾਏ ਬੋਲਸਟਰਲੀ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ, “ਇਹ ਸਾਡੀਆਂ ਕਮਿਊਨਿਟੀਆਂ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ  ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਸਾਡੀਆਂ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਕੰਮ ਦੀ ਇਹ ਵੀ ਇੱਕ ਹੋਰ ਉਦਾਹਰਣ ਹੈ।ਇਸ ਸੰਬੰਧ ਵਿੱਚ ਕੋਕੀਨ ਲਿਜਾ ਰਹੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤਾ ਗਿਆ 27 ਸਾਲਾ ਮਨਪ੍ਰੀਤ ਸਿੰਘ  ਜੋ ਬਰੈਂਪਟਨ, ਓਨਟਾਰੀੳ ਦਾ ਰਹਿਣ ਵਾਲਾ ਹੈ,  ਉਸ ‘ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇਂ ਗਏ ਹਨ।