Home » ਅਮਰੀਕਾ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨ, ਨਿਊਯਾਰਕ ਅਤੇ ਲਾਸ ਏਂਜਲਸ ਵਿੱਚ ਹਵਾਈ ਅੱਡਿਆਂ ਵੱਲ ਜਾਣ ਵਾਲੀਆਂ ਸੜਕਾਂ ‘ਨੂੰ ਰੋਕ ਕੇ ਸੈਂਕੜੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ…
Home Page News World World News

ਅਮਰੀਕਾ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨ, ਨਿਊਯਾਰਕ ਅਤੇ ਲਾਸ ਏਂਜਲਸ ਵਿੱਚ ਹਵਾਈ ਅੱਡਿਆਂ ਵੱਲ ਜਾਣ ਵਾਲੀਆਂ ਸੜਕਾਂ ‘ਨੂੰ ਰੋਕ ਕੇ ਸੈਂਕੜੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ…

Spread the news

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਅਮਰੀਕਾ ਵਿੱਚ ਫਲਸਤੀਨ ਦੇ ਸਮਰਥਕ ਹੰਗਾਮਾ ਕਰ ਰਹੇ ਹਨ। ਫਲਸਤੀਨੀ ਸਮਰਥਕਾਂ ਨੇ ਬੀਤੇਂ ਦਿਨ ਬੁੱਧਵਾਰ ਨੂੰ ਇਕ ਵਾਰ ਫਿਰ ਗਾਜ਼ਾ ‘ਤੇ ਇਜ਼ਰਾਈਲੀ ਹਮਲੇ ਦਾ ਵਿਰੋਧ ਕੀਤਾ, ਜਿਸ ਨਾਲ ਨਿਊਯਾਰਕ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਰੋਕ ਕੇ ਸੈਂਕੜੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ। ਇਸ ਕਾਰਨ ਏਅਰਪੋਰਟ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਭਾਰੀ  ਸਾਹਮਣਾ ਕਰਨਾ ਪਿਆ। ਫਿਲਹਾਲ ਅਮਰੀਕਾ ‘ਚ ਕ੍ਰਿਸਮਿਸ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਇਸ ਲਈ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਜ਼ਿਆਦਾ ਹੈ ਅਤੇ ਏਅਰਪੋਰਟ ‘ਤੇ ਕਾਫੀ ਭੀੜ ਹੈ। ਦੂਜੇ ਪਾਸੇ ਏਅਰਪੋਰਟ ਨੂੰ ਜਾਣ ਵਾਲੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਹੋਣ ਕਾਰਨ ਲੋਕਾਂ ਦੀਆਂ ਉਡਾਣਾਂ ਵੀ ਖੁੰਝ ਜਾਣ ਦਾ ਡਰ ਬਣਿਆ ਹੋਇਆ ਸੀ।ਜਿਸ ਕਾਰਨ ਪੁਲਿਸ ਵੀ ਭੱਜ ਗਈ।ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਬੈਨਰ ਸਨ ਤੇ ਲਿਖਿਆ ਹੋਇਆ ਸੀ ਕਿ ਜੰਗ ਬੰਦ ਕੀਤੀ ਜਾਵੇ।ਨਿਊਯਾਰਕ ਵਿੱਚ ਹੋਏ ਪ੍ਰਦਰਸ਼ਨਾਂ ਕਾਰਨ ਏਅਰਪੋਰਟ ਵੱਲ ਜਾਣ ਵਾਲੀ ਸੜਕ ਨੂੰ 20 ਮਿੰਟ ਲਈ ਬੰਦ ਕਰ ਦਿੱਤਾ ਗਿਆ ਸੀ।ਏਅਰਪੋਰਟ ਨੂੰ ਜਾਂਦੇ ਕੁਝ ਲੋਕ ਗੱਡੀ ‘ਚੋਂ ਉਤਰ ਕੇ ਆਪਣਾ ਸਮਾਨ ਲੈ ਕੇ ਤੁਰਦੇ ਦਿਖਾਈ ਦੇਣ ਲੱਗੇ।ਪੁਲਿਸ ਨੇ ਨਿਊਯਾਰਕ ਵਿੱਚ ਪ੍ਰਦਰਸ਼ਨਕਾਰੀਆਂ ਵਿੱਚੋਂ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲਾਸ ਏਂਜਲਸ ਵਿੱਚ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ। ਹਵਾਈ ਅੱਡੇ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਦੋ ਘੰਟੇ ਤੱਕ ਆਵਾਜਾਈ ਠੱਪ ਰਹੀ। ਹਾਲਾਂਕਿ ਪੁਲਸ ਦੇ ਪਹੁੰਚਦੇ ਹੀ ਪ੍ਰਦਰਸ਼ਨਕਾਰੀ ਉਥੋਂ ਭੱਜ ਗਏ।